Monday, August 4, 2025
Breaking News

ਮ੍ਰਿਤਕ ਦੇਹ ਦੀ ਸੰਭਾਲ ਲਈ ਕੈਂਡੀ ਨਾ ਮਿਲਣ ਦੀ ਸ਼ਿਕਾਇਤ ਸੁਣ ਕੇ ਹਸਪਤਾਲ ਪੁੱਜੇ ਕੈਬਨਿਟ ਮੰਤਰੀ

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜਿਨਾਂ ਨੂੰ ਬੀਤੀ ਰਾਤ ਤਖ਼ਤੂ ਚੱਕ ਵਾਸੀ ਦੀ ਮ੍ਰਿਤਕ ਦੇਹ ਸੰਭਾਲਣ ਸਬੰਧੀ ਸਿਵਲ ਹਸਪਤਾਲ ਅਜਨਾਲਾ ਵਿੱਚ ਸਮੱਸਿਆ ਆਉਣ ਦੀ ਸ਼ਿਕਾਇਤ ਮਿਲੀ ਸੀ।ਇਸ ਸਬੰਧੀ ਅੱਜ ਮੌਕਾ ਵੇਖਣ ਲਈ ਸਿਵਲ ਹਸਪਤਾਲ ਅਜਨਾਲਾ ਪੁੱਜੇ।ਜਿਨਾਂ ਨੇ ਉਥੇ ਪੋਸਟਮਾਰਟਮ ਵਿਭਾਗ ਵਿੱਚ ਮੌਜਜ਼ੂਦ ਮ੍ਰਿਤਕ ਦੇਹ ਸੰਭਾਲ ਘਰ ਵੇਖਿਆ ਅਤੇ ਖ਼ਰਾਬ ਹੋਈਆਂ ਕੈਂਡੀਆਂ ਦਾ ਗੰਭੀਰ ਨੋਟਿਸ ਲੈਂਦੇ ਹੋਏ ਤੁਰੰਤ ਇਸ ਦੇ ਬਦਲਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ।ਧਾਲੀਵਾਲ ਨੇ ਕਿਹਾ ਉਨਾਂ ਨੂੰ ਜੋ ਸ਼ਿਕਾਇਤ ਮਿਲੀ ਸੀ, ਉਸ ਸਬੰਧੀ ਸਿਵਲ ਸਰਜਨ ਅੰਮ੍ਰਿਤਸਰ ਨੇ ਦੱਸਿਆ ਕਿ ਐਸ.ਐਮ.ਓ ਅਜਨਾਲਾ ਨੇ ਦੋ ਦਿਨ ਪਹਿਲਾਂ ਕੈਂਡੀ ਖਰਾਬ ਹੋਣ ਦੀ ਸੂਚਨਾ ਦਿੱਤੀ ਸੀ ਅਤੇ ਇਸ ਸਬੰਧੀ ਸਬੰਧਤ ਠੇਕੇਦਾਰ ਜੋ ਕਿ ਪੰਜਾਬ ਭਰ ਵਿੱਚ ਇਹ ਮੁਰੰਮਤ ਕਰਦਾ ਹੈ, ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਪਰ ਲੇਬਰ ਦੀ ਸ਼ਾਰਟੇਜ ਕਾਰਨ ਉਹ ਦੋ ਦਿਨ ਲੈ ਗਿਆ।ਧਾਲੀਵਾਲ ਨੇ ਉਕਤ ਮਸਲੇ ਦੇ ਹੱਲ ਲਈ ਨਵੀਂ ਕੈਂਡੀ ਤੁਰੰਤ ਲਗਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਜੇਕਰ ਵਿਭਾਗ ਵਲੋਂ ਦੇਰੀ ਹੁੰਦੀ ਹੈ ਤਾਂ ਉਨਾਂ ਦੇ ਅਖਤਿਆਰੀ ਫੰਡ ਵਿਚੋਂ ਇਹ ਰਕਮ ਲੈ ਲਈ ਜਾਵੇ।
ਉਨਾਂ ਐਕਸਰੇ ਫਿਲਮਾਂ ਦੀ ਘਾਟ ਬਾਰੇ ਵੀ ਮੌਕਾ ਪਾਇਆ ਕਿ 160 ਫਿਲਮਾਂ ਮੌਜ਼ੂੂਦ ਹਨ।ਉਨਾਂ ਡਾਕਟਰਾਂ ਦੀ ਮੰਗ ’ਤੇ ਹੋਰ ਫਿਲਮਾਂ ਸਪਲਾਈ ਕਰਨ ਲਈ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਨੂੰ ਕਿਹਾ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …