Sunday, October 6, 2024

ਆਯੂਸ਼ਮਾਨ ਭਵਯ ਮੁਹਿੰਮ ਦਾ ਦੀ ਕੀਤੀ ਗਈ ਸ਼ੁਰੂਆਤ

ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ) – ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਵਲੋਂ ਕੌਮੀ ਪੱਧਰ ‘ਤੇ ਆਯੂਸ਼ਮਾਨ ਭਵਯ ਮੁਹਿੰਮ ਦੀ ਰਸਮੀ ਸ਼ੁਰੂਆਤ ਵੀਡੀਓ ਕਾਨਫਾਰੰਸ ਰਾਹੀਂ ਠੀਕ ਦੁਪਹਿਰ ਦੇ 12 ਵਜੇ ਬਟਨ ਦਬਾ ਕੇ ਕੀਤੀ ਗਈ।ਇਸ ਵਿੱਚ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੁਆਰਾ ਪੰਜਾਬ ਰਾਜ ਵਲੋਂ ਸ਼ਮੂਲੀਅਤ ਕੀਤੀ ਗਈ ਅਤੇ ਪੰਜਾਬ ਪੱਧਰ ‘ਤੇ ਵੀ ਇਸ ਮੁਹਿੰਮ ਨੂੰ ਲਾਗੂ ਕਰ ਦਿੱਤਾ ਗਿਆ।ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਕੰਮਪੇਨ 17 ਸਤੰਬਰ 2023 ਤੋਂ 2 ਅਕਤੂਬਰ 2023 ਅਤੇ ਉਸ ਤੋਂ ਬਾਅਦ ਵੀ ਲਾਗੂ ਰਹੇਗੀ।ਇਸ ਦਾ ਮੁੱਖ ਮੰਤਵ ਰਾਜ ਪੱਧਰ ਤੋਂ ਲੈ ਕੇ ਹੇਠਲੇ ਪੇਂਡੂ ਖੇਤਰ ਤੱਕ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ।ਇਸ ਪੱਖਵਾੜੇ ਦੌਰਾਨ ਆਯੂਸ਼ਮਾਨ ਆਪ ਕੇ ਦੁਆਰ, ਆਯੂਸ਼ਮਾਨ ਮੇਲਾ ਅਤੇ ਆਯੂਸ਼ਮਾਨ ਸਭਾਵਾਂ ਵਿੱਚ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾ ਕੇ ਲੋਕਾਂ ਨੂੰ ਵੰਡੇ ਜਾਣਗੇ, ਸਿਹਤ ਸੰਸਥਾਵਾਂ ਵਿੱਚ ਸਾਫ ਸਫਾਈ ਦੇ ਅਭਿਆਨ ਨੂੰ ਲਾਗੂ ਕੀਤਾ ਜਾਵੇਗਾ, ਅੰਗ ਦਾਨ ਕਰਨ ਲਈ ਸਹੁੰ ਚੁੱਕ ਸਮਾਗਮ ਕੀਤੇ ਜਾਣਗੇ ਅਤੇ ਖੂਨਦਾਨ ਕੈਂਪ ਲਗਾਏ ਜਾਣਗੇ।ਇਸ ਤੋਂ ਇਲਾਵਾ ਇਸ ਪੱਖਵਾੜੇ ਦੌਰਾਨ ABHA ID’s ਬਣਾਈਆਂ ਜਾਣਗੀਆਂ, ਹਾਈਪਰਟੈਂਸ਼ਨ, ਸ਼ੂਗਰ ਅਤੇ ਟੀ.ਬੀ ਦੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਵੇਗੀ ਅਤੇ ਇਸ ਰੋਗ ਨਾਲ ਗ੍ਰਸਤ ਪਾਏ ਗਏ ਲੋਕਾਂ ਦਾ ਇਲਾਜ਼ ਕੀਤਾ ਜਾਵੇਗਾ।ਹੈਲਥ ਵੈਲਨੈਸ ਸੈਂਟਰਾਂ ਵਿਖੇ ਮਿਤੀ 17.09.2023 ਤੋਂ ਹਰ ਸ਼ਨੀਵਾਰ ਹੈਲਥ ਮੇਲੇ ਮਨਾਏ ਜਾਣਗੇ।
ਮੀਟਿੰਗ ਦੌਰਾਨ ਮਾਣਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਲੋਂ ਟੀ.ਬੀ ਮੁਕਤ ਅਭਿਆਨ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਅਤੇ ਐਨ.ਜੀ.ਓ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ।ਉਹਨਾਂ ਕਿਹਾ ਕਿ ਟੀ.ਬੀ ਦੇ ਮਰੀਜ਼ਾਂ ਲਈ ਇਲਾਜ਼ ਦੇ ਨਾਲ-ਨਾਲ ਵਧੀਆ ਖੁਰਾਕ ਦੀ ਸਖਤ ਲੋੜ ਹੈ ਅਤੇ ਐਨ.ਜੀ.ਓ ਵਲੋਂ ਇਸ ਸਬੰਧੀ ਵਧੀਆ ਕਾਰਗੁਜ਼ਾਰੀ ਦੇ ਨਾਲ ਨਾਲ ਹੋਰ ਉਪਰਾਲੇ ਕਰਨ ਦੀ ਲੋੜ ਹੈ।ਇਸ ਅਵਸਰ ‘ਤੇ ਸਟੇਟ ਟੀ.ਬੀ ਅਫਸਰ ਡਾ. ਰਜੇਸ਼ ਭਾਸਕਰ, ਵਿਸ਼ਵ ਸਿਹਤ ਸੰਸਥਾਂ ਵਲੋਂ ਡਾ. ਪੂਜਾ ਕਪੂਰ, ਸੈਕਟਰੀ ਇੰਡੀਆਨ ਰੈਡ ਕਰਾਸ ਸੁਸਾਇਟੀ, ਸ਼ਿਵਦੁਲਾਰ ਸਿੰਘ ਢਿੱਲੋਂ, ਅੰਨ ਜਲ ਸੇਵਾ ਸੁਸਾਇਟੀ ਲੁਧਿਆਣਾ, ਡਾਇਰੈਕਟਰ ਫੋਰਟਿਸ ਵਿਵੇਕ ਅਗਰਵਾਲ, ਨਿਕਸ਼ੈ ਮਿੱਤਰਾ ਰਜਿੰਦਰ ਸਿੰਘ ਮੋਗਾ, ਡੀ.ਟੀ.ਓ ਸੰਗਰੂਰ ਡਾ. ਵਿਕਾਸ ਧੀਰ, ਡੀ.ਟੀ.ਓ ਲੁਧਿਆਣਾ ਡਾ. ਅਸ਼ੀਸ਼ ਚਾਵਲਾ, ਡੀ.ਟੀ.ਓ ਬਠਿੰਡਾ ਡਾ. ਰੋਜੀ ਅਗਰਵਾਲ, ਡੀ.ਟੀ.ਓ ਅੰਮ੍ਰਿਤਸਰ, ਡਾ. ਵਿਜੇ ਗੋਤਵਾਲ ਆਦਿ ਨੂੰ ਵਧੀਆਂ ਕਾਰਗੁਜਾਰੀ ਲਈ ਸਨਮਾਨਿਤ ਕੀਤਾ ਗਿਆ।
ਸਿਵਲ ਸਰਜਨ ਅੰਮ੍ਰਿਤਸਰ ਡਾ. ਵਿਜੇ ਕੁਮਾਰ ਅਤੇ ਸਮੂਹ ਪ੍ਰੋਗਰਾਮ ਅਫਸਰ ਦਫਤਰ ਸਿਵਲ ਸਰਜਨ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …