Monday, July 8, 2024

ਕਿਸਾਨ ਵੀਰ ਮਟਰਾਂ ਦਾ ਬੀਜ਼ ਕੇਵਲ ਰਜਿਸਟਰਡ ਡੀਲਰਾਂ ਤੋਂ ਹੀ ਪ੍ਰਾਪਤ ਕਰਨ – ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ, 15 ਸਤੰਬਰ (ਸੁਖਬੀਰ ਸਿੰਘ) – ਸਾਉੇਣੀ ਦੀ ਮੁੱਖ ਫਸਲ ਝੋਨਾ/ਬਾਸਮਤੀ ਦੀ ਕਟਾਈ ਉਪਰੰਤ ਜਿਲ੍ਹਾ ਅੰਮ੍ਰਿਤਸਰ ਵਿੱਚ ਕਿਸਾਨਾਂ ਵਲੋਂ ਮਟਰਾਂ ਦੀ ਫਸਲ ਦੀ ਕਾਸ਼ਤ ਕੀਤੀ ਜਾਣੀ ਹੈ।ਇਸ ਸਬੰਧ ਵਿੱਚ ਕਿਸਾਨਾਂ ਨੂੰ ਮਟਰਾਂ ਦੀ ਫਸਲ ਦਾ ਮਿਆਰੀ ਬੀਜ਼ ਮੁਹੱਈਆ ਕਰਵਾਉਣ ਹਿੱਤ ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੇਖਣ ਵਿੱਚ ਆਇਆ ਹੈ ਕਿ ਕੁੱਝ ਕਿਸਾਨ ਵੀਰ ਗੈਰ ਲਾਈਸੈਂਸਸ਼ੁਦਾ ਡੀਲਰ/ਕਿਸਾਨ/ਆੜਤੀਆਂ ਪਾਸੋਂ ਅਣਅਧਿਕਾਰਤ/ਗੈਰ ਪ੍ਰਮਾਣਿਤ/ਗੈਰ ਸਿਫਾਰਸ਼ ਕਿਸਮਾਂ ਦੀ ਖਰੀਦ ਕਰ ਲੈਂਦੇ ਹਨ ਅਤੇ ਬਾਅਦ ਵਿੱਚ ਬੀਜ਼ ਦੀ ਘਟੀਆ ਕੁਆਲਟੀ ਕਾਰਨ ਉਹਨਾਂ ਨੂੰ ਮਾਲੀ ਤੌਰ ‘ਤੇ ਕਾਫੀ ਨੁਕਸਾਨ ਝੱਲਣਾਂ ਪੈਂਦਾ ਹੈ।
ਉਹਨਾਂ ਦੱਸਿਆ ਕਿ ਫਸਲਾਂ ਦੇ ਬੀਜ਼ ਵੇਚਣ ਲਈ/ਬੀਜ਼ਾਂ ਦਾ ਕਾਰੋਬਾਰ ਕਰਨ ਲਈ ਲਾਈਸੈਂਸਿੰਗ ਅਥਾਰਟੀ ਪਾਸੋਂ ਬੀਜ਼ਾਂ ਦਾ ਲਾਈਸੰਸ ਲੈਣਾ ਲਾਜ਼ਮੀ ਹੁੰਦਾ ਹੈ।ਜੇਕਰ ਕੋਈ ਵਿਅਕਤੀ ਬਿਨਾਂ ਲਾਈਸੰਸ ਦੇ ਬੀਜ਼ ਦੀ ਵਿਕਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਬੀਜ ਐਕਟ 1966 ਬੀਜ਼ ਰੂਲਜ਼ 1968, ਬੀਜ਼ (ਕੰਟਰੋਲ) ਹੁਕਮ 1983 ਅਤੇ ਜ਼ਰੂਰੀ ਵਸਤਾਂ ਐਕਟ 1955 ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।
ਉਹਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਮਟਰਾਂ ਦਾ ਬੀਜ਼ ਕੇਵਲ ਰਜਿਸਟਰਡ ਬੀਜ਼ ਡੀਲਰਾਂ ਪਾਸੋਂ ਹੀ ਖ੍ਰੀਦਿਆ ਜਾਵੇ ਅਤੇ ਪੱਕਾ ਬਿੱਲ ਜਰੂਰ ਪ੍ਰਾਪਤ ਕੀਤਾ ਜਾਵੇ।ਜੇਕਰ ਕਿਸੇ ਪਿੰਡ ਵਿੱਚ ਕੋਈ ਵੀ ਅਣ-ਅਧਿਕਾਰਤ ਵਿਅਕਤੀ ਮਟਰਾਂ ਦਾ ਬੀਜ਼ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਨੇੜੇ ਦੇ ਬਲਾਕ ਖੇਤੀਬਾੜੀ ਅਫਸਰ/ਖੇਤੀਬਾੜੀ ਵਿਕਾਸ ਅਫਸਰ ਨੂੰ ਦਿੱਤੀ ਜਾਵੇ ਤਾਂ ਜੋ ਸਬੰਧਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਕੀਤੀ ਜਾ ਸਕੇ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …