Sunday, April 27, 2025

ਦਾਨੀ ਸੱਜਣਾਂ ਨੂੰ ਨਵੀਂ ਐਂਬੂਲੈਂਸ ਲਈ ਸਹਿਯੋਗ ਕਰਨ ਦੀ ਕੀਤੀ ਅਪੀਲ

ਭੀਖੀ, 16 ਸਤੰਬਰ (ਕਮਲ ਜ਼ਿੰਦਲ) – ਸਥਾਨਕ ਜੈ ਮਾਂ ਚਿੰਤਪੁਰਨੀ ਸੇਵਾ ਮੰਡਲ ਭੀਖੀ ਵਲੋਂ 14 ਸਾਲਾਂ ਤੋਂ ਨਿਰੰਤਰ ਚਲਾਈ ਜਾ ਰਹੀ ਐਂਬੂਲੈਂਸ ਦੀ ਖਸਤਾ ਹਾਲਤ ਹੋਣ ਕਾਰਨ ਚੱਲਣ ਦੇ ਯੋਗ ਨਹੀਂ ਹੈ।ਇਲਾਕੇ ਦੀ ਇੱਕੋ ਇੱਕ ਐਂਬੂਲੈਂਸ ਖੜ੍ਹਨ ਕਾਰਨ ਇਲਾਕਾ ਵਾਸੀਆਂ ਨੂੰ ਹੁਣ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸੇਵਾ ਮੰਡਲ ਦੇ ਪ੍ਰਧਾਨ ਗੁਰਜੀਤ ਸਿੰਘ ਬਾਬਰਾ ਨੇ ਕਿਹਾ ਹੈ ਕਿ ਸਹਿਯੋਗੀ ਸੱਜਣਾਂ ਦੀ ਸਹਾਇਤਾ ਨਾਲ ਹੀ ਪਹਿਲਾਂ ਉਹਨਾਂ ਦੀ ਸੰਸਥਾ ਵਲੋਂ ਇਹ ਐਂਬੂਲੈਂਸ ਚਲਾਈ ਜਾ ਰਹੀ ਸੀ।ਉਹਨਾਂ ਸਮਾਜਸੇਵੀ ਲੋਕਾਂ ਨੂੰ ਅਪੀਲ ਕੀਤੀ ਕਿ ਆਪਣਾ ਤਿਲ-ਫੁਲ ਯੋਗਦਾਨ ਪਾਉਣ ਤਾਂ ਕਿ ਇਲਾਕੇ ਲਈ ਨਵੀਂ ਐਂਬੂਲੈਂਸ ਦਾ ਪ੍ਰਬੰਧ ਕੀਤਾ ਜਾ ਸਕੇ।
ਇਸ ਮੌਕੇ ਪ੍ਰਸ਼ੋਤਮ ਗੋਇਲ ਬਿੱਲੂ, ਲਵਜੀਤ ਜੋਨੀ, ਮਾਸਟਰ ਵਰਿੰਦਰ ਸੋਨੀ, ਰਾਕੇਸ਼ ਸਿੰਗਲਾ, ਅਮਨ ਸ਼ਾਰਧਾ, ਅਸ਼ੋਕ ਸ਼ਰਮਾ, ਨਰੇਸ਼ ਨਾਟੀ, ਟੋਨੀ ਕੁਮਾਰ, ਅਮਨਦੀਪ ਕਾਲੀ ਆਦਿ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …