Tuesday, October 3, 2023

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਰੋਜ਼ਗਾਰ ਕੈਂਪ 20 ਸਤੰਬਰ ਨੂੰ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਅਧੀਨ ਨੋਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ-ਡੀ.ਬੀ.ਈ.ਈ ਅਮਿਤ ਤਲਵਾੜ ਨੇ ਕੀਤਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ੳ-ਡੀ.ਬੀ.ਈ.ਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਫਤੇ ਵਿੱਚ ਦੋ ਦਿਨ (ਬੁੱਧਵਾਰ ਅਤੇ ਸ਼ੁੱਕਰਵਾਰ) ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਿਖੇ ਪਲੇਸਮੈਂਟ ਕੈਂਪ ਲਗਾਏ ਜਂਾਦੇ ਹਨ।ਡਿਪਟੀ ਡਾਇਰੈਕਟਰ ਵਿਕਰਮ ਜੀਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਦੱਸਿਆ ਕਿ 20 ਸਤੰਬਰ 2023 ਦਿਨ ਬੁੱਧਵਾਰ ਨੂੰ ਰੋਜ਼ਗਾਰ ਕੈਂਪ ਵਿੱਚ ਐਸ.ਬੀ.ਆਈ ਕਰੈਡਿਟ ਕਾਰਡ, ਏਅਰਟੈਲ ਪੇਮੈਂਟ ਬੈਂਕ, ਸਵਾਤੰਤਰਤਾ ਫਾਈਨਂਾਸ, ਸਤਿਆ ਭਜਰਤੀ ਸਕੂਲ, ਪੀ.ਐਨ.ਬੀ ਮੈਟ ਲਾਈਫ, ਫੋਨ ਪੇ ਵਰਗੀਆਂ ਨਾਮੀ ਕੰਪਨੀਆ ਵਲੋਂ ਭਾਗ ਲਿਆ ਜਾਣਾ ਹੈ।ਸਾਰੀਆਂ ਕੰਪਨੀਆ ਵਲੋਂ ਵੱਖ-ਵੱਖ ਅਸਾਮੀਅਂਾ 14000/- ਤੋਂ 25000/- ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।ਇਸ ਰੋਜ਼ਗਾਰ ਕੈਂਪ ਵਿੱਚ ਕੰਪਨੀਆਂ ਵਲੋਂ ਸੇਲਜ਼ ਐਗਜੀਕਿਉਟਿਵ, ਰਿਲੇਸ਼ਨਸ਼ਿਪ ਅਫਸਰ ਬਰਾਂਚ ਮੈਨੇਜਰ, ਰਿਸਕ ਮੈਨੇਜਰ, ਟੀਚਰ (ਮੈਥ, ਇੰਗਲਿਸ਼, ਸਾਈਸ, ਆਈ.ਟੀ) ਆਦਿ ਅਸਾਮੀਆਂ ਲਈ ਚੋਣ ਕੀਤੀ ਜਾਵੇਗੀ।ਰੋਜ਼ਗਾਰ ਕੈਂਪ ਦਾ ਸਮਾਂ 10:00 ਵਜੇ ਤੋਂ ਸ਼ੁਰੂ ਹੋਵੇਗਾ।ਡਿਪਟੀ ਸੀ.ਈ.ਓ ਤੀਰਥਪਾਲ ਸਿੰਘ ਨੇ ਦੱਸਿਆ ਕਿ ਸਵੈ-ਰੋਜਗਾਰ ਸਬੰਧੀ ਜਾਣਕਾਰੀ ਲਈ ਕਿਸੇ ਕੰਮ ਵਾਲੇ ਦਿਨ ਇਸ ਦਫਤਰ ‘ਚ ਸੰਪਰਕ ਕੀਤਾ ਜਾ ਸਕਦਾ ਹੈ।ਉਹਨਾਂ ਦੱਸਿਆ ਕਿ ਹੋਰ ਵਧੇਰੇ ਜਾਣਕਾਰੀ ਲਈ ਦਫਤਰ ਦੇ ਟੈਲੀਗ੍ਰਮ ਪੇਜ਼ „<https://tinyurl.com/dbeeasr> ਨਾਲ ਜੁੜੋ ਜਾਂ ਦਫਤਰ ਦੇ ਮੋਬਾਇਲ ਨੰਬਰ 9915789068 ‘ਤੇ ਸੰਪਰਕ ਕਰੋ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …