Friday, August 1, 2025
Breaking News

ਜ਼ਿੰਦਗੀ ‘ਚ ਕਦੇ ਹਾਰਨ ਨਹੀਂ ਮੰਨਣੀ ਚਾਹੀਦੀ – ਡੀ.ਜੀ.ਐਨ.ਸੀ.ਸੀ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਐਨ.ਸੀ.ਸੀ ਦਾ ਵਿਸ਼ੇਸ਼ ਸਮਾਗਮ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਐਨ.ਸੀ.ਸੀ ਯੂਨਿਟ ਵੱਲੋਂ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਿਸ ਵਿੱਚ ਗਰੁੱਪ ਕਮਾਂਡਰ ਲੈਫਟੀਨੈਂਟ ਜਨਰਲ ਗੁਰਬੀਰਪਾਲ ਸਿੰਘ, ਏ.ਵੀ.ਐਸ.ਐਮ, ਵੀ.ਐਸ.ਐਮ, ਡੀ.ਜੀ ਐਨ.ਸੀ.ਸੀ ਹਾਜ਼ਰ ਹੋਏ।ਹੋਰਨਾਂ ਪਤਵੰਤਿਆਂ ਤੋਂ ਇਲਾਵਾ ਬ੍ਰਿਗੇਡੀਅਰ ਰੋਹਿਤ ਕੁਮਾਰ, ਗਰੁੱਪ ਕਮਾਂਡਰ ਐਸ.ਆਰ. ਐਨ.ਸੀ.ਸੀ ਗਰੁੱਪ, ਏ.ਐਨ.ਓ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਲੈਫਟੀਨੈਂਟ ਅਨਿਲ ਕੁਮਾਰ ਦੇ ਨਾਲ ਅੰਮ੍ਰਿਤਸਰ ਦੀਆਂ ਸਾਰੀਆਂ ਯੂਨਿਟਾਂ ਦੇ ਸੀ.ਓ.ਜ਼ ਅਤੇ ਏ.ਐਨ.ਓਜ਼ ਅਤੇ ਪੀ.ਆਈ ਸਟਾਫ਼ ਸ਼ਾਮਲ ਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਆਡੀਟੋਰੀਅਮ ਵਿੱਚ ਹੋਏ ਇਸ ਪੋ੍ਰਗਰਾਮ ਵਿਚ ਕੈਡਿਟਾਂ ਵੱਲੋਂ ਜਨਰਲ ਗੁਰਬੀਰਪਾਲ ਸਿੰਘ ਅਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਮਾਗਮ ਵਿੱਚ ਅੰਮ੍ਰਿਤਸਰ ਗਰੁੱਪ ਦੀਆਂ ਸਾਰੀਆਂ ਇਕਾਈਆਂ ਤੋਂ ਲਗਭਗ 250 ਕੈਡਿਟ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰ ਕੇ ਕੀਤੀ ਗਈ ਅਤੇ ਇਸ ਤੋਂ ਬਾਅਦ ਕੈਡਿਟਾਂ ਵਲੋਂ ਦੇਸ਼ ਭਗਤੀ ਦੇ ਕਈ ਪ੍ਰੋਗਰਾਮ ਪੇਸ਼ ਕੀਤੇ ਗਏ।ਵੱਖ-ਵੱਖ ਏ.ਐਨ.ਓਜ਼ ਅਤੇ ਕੈਡਿਟਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਐਨ.ਸੀ.ਸੀ ਵਿੱਚ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ।ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਲੈਫਟੀਨੈਂਟ ਡਾ. ਅੰਜ਼ਨਾ ਮਲਹੋਤਰਾ (ਏ.ਐਨ.ਓ), ਸ੍ਰੀਮਤੀ ਡਾ. ਜੋਤੀ ਸ਼ਰਮਾ (ਜੂਨੀਅਰ ਸਹਾਇਕ ਐਨ.ਸੀ.ਸੀ ਗਰੁੱਪ ਹੈਡਕੁਆਰਟਰ), ਸੀਨੀਅਰ ਯੂ.ਓ ਗੀਤਾਂਜਲੀ ਲਲੋਤਰਾ (24 ਪੀ.ਬੀ ਬੀ.ਐਨ ਐਨ.ਸੀ.ਸੀ) ਅਤੇ ਕੈਡਿਟ ਗਗਨਦੀਪ ਸਿੰਘ (11ਵਾਂ ਪੀ.ਬੀ ਬੀ.ਐਨ ਐਨ.ਸੀ.ਸੀ)।ਸੀਨੀਅਰ ਯੂ.ਓ ਕੈਡਿਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਉਰਵੀ (ਪਹਿਲੀ ਪੀ.ਬੀ. ਬੀਐਨ ਐਨਸੀਸੀ) ਨੂੰ ਵੀ ਉਨ੍ਹਾਂ ਦੇ ਯਤਨਾਂ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।
ਡੀ.ਜੀ ਐਨ.ਸੀ.ਸੀ ਨੇ ਆਪਣੇ ਸੰਬੋਧਨ ਦੌਰਾਨ ਕੈਡਿਟਾਂ ਨੂੰ ਬੜ੍ਹਤੇ ਕਦਮ, ਆਗੇ ਕਦਮ ਬਾਰੇ ਵਿਚਾਰ ਪੇਸ਼ ਕਰਦਿਆਂ ਕਿ ਜ਼ਿੰਦਗੀ ਵਿਚ ਕਦੇ ਵੀ ਹਾਰ ਨਾ ਮੰਨੋ ਅਤੇ ਕਿਸੇ ਵੀ ਅਸਫਲਤਾ ਦੀ ਕਦਰ ਕਰਦਿਆਂ ਉਸ ਦਾ ਠੀਕ ਮੁਲਾਂਕਣ ਕਰਨਾ ਚਾਹੀਦਾ ਹੈ।ਉਨ੍ਹਾਂ ਕੈਡਿਟਾਂ ਨੂੰ ਰਾਸ਼ਟਰ ਨੂੰ ਪਹਿਲ ਦੇਣ ਅਤੇ ਰਾਸ਼ਟਰੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਦਿਆਂ ਸਵੈ-ਅਨੁਸ਼ਾਸਿਤ ਹੋਣ, ਸਖ਼ਤ ਸਿਖਲਾਈ ਅਤੇ ਚੰਗੀ ਤਰ੍ਹਾਂ ਸਿਖਲਾਈ ਦੀ ਸਲਾਹ ਵੀ ਦਿੱਤੀ।ਬ੍ਰਿਗੇਡੀਅਰ ਰੋਹਿਤ ਕੁਮਾਰ, ਗਰੁੱਪ ਕਮਾਂਡਰ, ਐਸ.ਆਰ. ਗਰੁੱਪ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਜਸਪਾਲ ਸਿੰਘ ਸੰਧੂ ਦਾ ਐਨ.ਸੀ.ਸੀ ਦੇ ਵਿਕਾਸ ਵਿੱਚ ਨਿਰੰਤਰ ਯਤਨਾਂ ਅਤੇ ਸਮਰਪਣ ਲਈ ਧੰਨਵਾਦ ਕੀਤਾ।ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।

 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …