Wednesday, July 30, 2025
Breaking News

ਮੁਖੀ ਹਿੰਦੀ ਵਿਭਾਗ ਡਾ. ਸੁਨੀਲ ਨੂੰ ਮਿਲਿਆ ਵਿਦੇਸ਼ੀ ਭਾਸ਼ਾਵਾਂ ਵਿਭਾਗ, ਊਰਦੂ ਤੇ ਪਰਸ਼ੀਅਨ ਦਾ ਵਾਧੂ ਚਾਰਜ਼

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਦੇ ਮੁਖੀ ਡਾ. ਸੁਨੀਲ ਨੂੰ ਯੂਨੀਵਰਸਿਟੀ ਪ੍ਰਸ਼ਾਸ਼ਨ ਵਲੋਂ ਵਿਦੇਸ਼ੀ ਭਾਸ਼ਾਵਾਂ ਵਿਭਾਗ, ਊਰਦੂ ਅਤੇ ਪਰਸ਼ੀਅਨ ਵਿਭਾਗ ਦਾ ਵਾਧੂ ਚਾਰਜ਼ ਦਿੱਤਾ ਗਿਆ।ਉਨ੍ਹਾਂ ਵਲੋਂ ਅੱਜ ਵਿਦੇਸ਼ੀ ਭਾਸ਼ਾਵਾਂ ਵਿਭਾਗ ਦੇ ਮੁੱਖੀ ਵਜੋਂ ਵਾਧੂ ਚਾਰਜ਼ ਲੈਣ ਮੌਕੇ ਵਿਭਾਗ ਦੇ ਸਾਬਕਾ ਮੁਖੀ ਡਾ. ਮੋਹਨ ਕੁਮਾਰ ਅਤੇ ਨਿਗਰਾਨ ਰਜ਼ਨੀਸ਼ ਭਾਰਦਵਾਜ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਡਾ. ਸੁਨੀਲ ਹਿੰਦੀ ਦੇ ਉੱਚ ਕੋਟੀ ਦੇ ਵਿਦਵਾਨ ਅਤੇ ਲੇਖਕ ਹਨ।ਉਨ੍ਹਾਂ ਨੇ ਆਪਣੀ ਜੁਆਨਿੰਗ ਮੌਕੇ ਵਿਭਾਗ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ।ਉਨ੍ਹਾਂ ਨੇ ਵਿਭਾਗ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਵਿਭਾਗ ਵਿੱਚ ਦਿੱਤੀਆਂ ਬੇਮਿਸਾਲ ਸੇਵਾਵਾਂ ਲਈ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਵਿਭਾਗ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੀ ਸਿੱਖਿਆ ਦਾ ਮਿਆਰ ਹੋਰ ਉੱਚਾ ਚੁੱਕਣ ਲਈ ਹਰ ਹੀਲੇ ਯਤਨ ਕੀਤੇ ਜਾਣਗੇ ਅਤੇ ਵਿਭਾਗ ਦਾ ਨਾਮ ਰੋਸ਼ਨ ਕਰਨ ਲਈ ਸਖਤ ਮੇਹਨਤ ਵੀ ਕੀਤੀ ਜਾਵੇਗੀ।
ਇਸ ਮੌਕੇ ਤੇ ਵਿਭਾਗ ਦੇ ਡਾ. ਦੇਬਾਸ਼ੀਸ ਚੌਧਰੀ, ਮਿਸ ਸੁਨੈਣਾ, ਮਿਸਜ਼ ਰਮਨਦੀਪ ਕੌਰ, ਨਰੇਸ਼ ਕੁਮਾਰ, ਕੁਲਜਿੰਦਰ ਸਿੰਘ ਬੱਲ, ਸਮਸ਼ੇਰ ਸਿੰਘ, ਇਕਬਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਿਭਾਗ ਦੇ ਵਿਦਿਆਰਥੀ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …