Friday, June 21, 2024

`ਰਾਹੀ` ਸਕੀਮ ਅਧੀਨ ਚੱਲ ਰਹੇ ਈ-ਆਟੋ ਬਣੇ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ – ਸੀ.ਈ.ਓ ਰਾਹੁਲ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਸਮਾਰਟ ਸਿਟੀ ਦੀ ‘ਰਾਹੀ’ ਸਕੀਮ ਅਧੀਨ ਚਲਾਏ ਜਾ ਰਹੇ ਈ-ਆਟੋ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਵਲੋਂ ਬਤੌਰ ਪਾਇਲਟ ਪ੍ਰੌਜੈਕਟ ਐਲਾਨੇ ਜਾਣ ਤੋਂ ਬਾਅਦ ਈ-ਆਟੋ ਕੰਪਨੀਆਂ ਦੀ ਬੁਕਿੰਗ ਵਿੱਚ ਰਿਕਾਰਡ ਵਾਧਾ ਹੋਇਆ ਹੈ ਅਤੇ ਹੁਣ ਰੋਜ਼ਾਨਾ ਵੱਡੀ ਗਿਣਤੀ ‘ਚ ਪੁਰਾਣੇ ਡੀਜ਼ਲ ਆਟੋ ਚਾਲਕਾਂ ਵਲੋਂ ਆਪਣੇ ਪੁਰਾਣੇ ਡੀਜ਼ਲ ਆਟੋ ਦੇ ਕੇ ਨਵੇ ਈ-ਆਟੋ ਲਈ ਬੁਕਿੰਗ ਕਰਵਾਈ ਜਾ ਰਹੀ ਹੈ।ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਸੀ.ਈ.ਓ ਅਤੇ ਕਮਿਸ਼ਨਰ ਨਗਰ ਨਿਗਮ ਰਾਹੁਲ ਨੇ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ ਇਸ ਬੁਕਿੰਗ ‘ਚ ਰਿਕਾਰਡ ਤੌੜ ਇਜ਼ਾਫਾ ਹੋਵੇਗਾ ਅਤੇ ਉਹ ਦਿਨ ਦੂਰ ਨਹੀ ਜਦੋ ਸ਼ਹਿਰ ਵਿੱਚ ਪੁਰਾਣੇ ਡੀਜ਼ਲ ਆਟੋ ਦੀ ਥਾਂ ‘ਤੇ ਨਵੇ ਅਤੇ ਆਧੁਨਿਕ ਤਕਨੀਕ ਦੇ ਈ-ਆਟੋ ਹੀ ਚੱਲਣਗੇ।ਉਨਾਂ ਕਿਹਾ ਕਿ ਕੀਤੇ ਗਏ ਇੱਕ ਸਰਵੇਖਣ ਅਨੁਸਾਰ ਈ-ਆਟੋ ਦੀ ਸਵਾਰੀ ਸ਼ਹਿਰ ਵਾਸੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ, ਜਿਸ ਦਾ ਕੋਈ ਸ਼ੋਰ ਸ਼ਰਾਬਾ ਨਹੀ ਹੈ ਅਤੇ ਧੂੰਆ ਰਹਿਤ ਹੋਣ ਕਰਕੇ ਕੋਈ ਪ੍ਰਦੂਸ਼ਣ ਵੀ ਨਹੀ ਹੁੰਦਾ।ਉਹਨਾ ਕਿਹਾ ਕਿ ਸਮਾਰਟ ਸਿਟੀ ਅਧੀਨ ਚੱਲ ਰਿਹਾ ‘ਰਾਹੀ’ ਪ੍ਰੋਜੈਕਟ ਤਹਿਤ ਸਰਕਾਰ ਡੀਜ਼ਲ ਆਟੋ-ਚਾਲਕ ਨੂੰ ਆਪਣਾ ਪੁਰਾਣਾ ਡੀਜ਼ਲ ਆਟੋ ਬਦਲੇ ਈ-ਆਟੋ ਲੈਣ ਲਈ 1.40 ਲੱਖ ਰੁਪਏ ਨਗਦ ਸਬਸਿਡੀ ਤੋ ਇਲਾਵਾ ਕਈ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਦੇ ਰਹੀ ਹੈ ਅਤੇ 450 ਦੇ ਕਰੀਬ ਲਾਭਪਾਤਰੀਆਂ ਵਲੋਂ ਇਸ ਸਕੀਮ ਦੇ ਅਧੀਨ ਬੁਕਿੰਗ ਕਰਾ ਕੇ ਲਾਭ ਲਏ ਜਾ ਰਹੇ ਹਨ।
ਕਮਿਸ਼ਨਰ ਰਾਹੁਲ ਨੇ ਸਾਰੇ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਬਸਿਡੀ ਅਤੇ ਲੋਕ ਭਲਾਈ ਸਕੀਮਾਂ ਦੇ ਲਾਭ ਲੈ ਕੇ ਪੁਰਾਣੇ ਡੀਜ਼ਲ ਆਟੋ ਨੂੰ ਆਪਣੀ ਮਨਪਸੰਦ ਕੰਪਨੀ ਦੇ ਈ-ਆਟੋ ਨਾਲ ਬਦਲ ਲੈਣ ਤਾਂ ਜੋ ਗੁਰੂ ਦੀ ਨਗਰੀ ਅੰਮ੍ਰਿਤਸਰ ਸ਼ਹਿਰ ਪ੍ਰਦੁਸ਼ਣ ਮੁਕਤ ਹੋ ਸਕੇ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …