ਦਿੱਲੀ, 1 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਸ਼ਮੇਸ਼ ਸੇਵਾ ਸੁਸਾਇਟੀ ਵਲੋਂ ਇੰਡੋ-ਤਿਬਤ ਬਾਰਡਰ ਪੁਲਿਸ ‘ਚ ਅਸਿਸਟੈਂਟ ਕਮਾਂਡਟ ਵਜੋਂ ਨਿਯੁੱਕਤ ਹੋਣ ‘ਤੇ ਦਿੱਲੀ ਨਿਵਾਸੀ ਸਹਿਜ਼ਦੀਪ ਸਿੰਘ ਦਾ ਸਨਮਾਨ ਕੀਤਾ ਹੈ।ਈਮੇਲ ਰਾਹੀਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਸੁਸਾਇਟੀ ਦੇ ਪ੍ਰਧਾਨ ਇੰਦਰ ਮੋਹਨ ਸਿੰਘ ਨੇ ਦੱਸਿਆ ਹੈ ਕਿ ਦਿੱਲੀ ਦੇ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਦੇ ਸਾਬਕਾ ਵਿਦਆਰਥੀ ਸਹਿਜ਼ਦੀਪ ਸਿੰਘ ਦਿੱਲੀ ਪੁਲਿਸ ਦੀ ਸਪੈਸ਼ਲ ਬਰਾਂਚ ਦੇ ਸਿੱਖ ਸੈਲ ‘ਚ ਤੈਨਾਤ ਇੰਸਪੈਕਟਰ ਜਸਵਿੰਦਰ ਸਿੰਘ ਦਾ ਹੋਣਹਾਰ ਸਪੁੱਤਰ ਹੈ।ਜਿਸ ਨੇ ਯੂ.ਪੀ.ਐਸ.ਸੀ ਵਲੋਂ ‘ਸੈਂਟਰਲ ਆਰਮਡ ਪੁਲਿਸ ਫੋਰਸ’ ਇਮਤਿਹਾਨ ‘ਚ 45ਵਾਂ ਉਚ ਰੈਂਕ ਹਾਸਲ ਕਰਕੇ ਇੰਡੋ-ਤਿਬਤ ਬਾਰਡਰ ਪੁਲਿਸ ਦਾ ਕੈਡਰ ਚੁਣਿਆ ਹੈ।ਦਸੱਣਯੋਗ ਹੈ ਕਲਾਸ ਵੱਨ ਗਜਟਿਡ ਆਫੀਸਰ ਅਸਿਸਟੈਟ ਕਮਾਂਡਟ ਦਾ ਅਹੁੱਦਾ ਦਿੱਲੀ ਪੁਲਿਸ ਦੇ ਅਸਿਟੈਂਟ ਕਮਿਸ਼ਨਰ ਦੇ ਬਰਾਬਰ ਹੁੰਦਾ ਹੈ।ਇੰਦਰ ਮੋਹਨ ਸਿੰਘ ਨੇ ਕਿਹਾ ਕਿ ਸਹਿਜ਼ਦੀਪ ਸਿੰਘ ਦੇ ਗੁਰਸਿੱਖ ਪਿਤਾ ਦਿੱਲੀ ਪੁਲਿਸ ਦੇ ਸਿੱਖ ਸੈਲ ਦੇ ਇੰਚਾਰਜ਼ ਵਜੋਂ ਤਰਕੀਬਰ 2 ਦਹਾਕਿਆਂ ਦੇ ਵੱਧ ਸਮੇਂ ਤੋਂ ਸੇਵਾ ਨਿਭਾਅ ਰਹੇ ਹਨ।ਸਨਮਾਨ ਮੋਕੇ ਸਕੱਤਰ ਵਰਿੰਦਰ ਸਿੰਘ ਨਾਗੀ ਤੋਂ ਇਲਾਵਾ ਸਹਿਜਦੀਪ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਵੀ ਮੋਜ਼ੂਦ ਸਨ।
Check Also
ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …