Sunday, December 22, 2024

ਬਜ਼ੁਰਗਾਂ ਦੀ ਸਿਹਤ-ਸੰਭਾਲ ਸੰਬਧੀ ਅੰਤਰਰਾਸ਼ਟਰੀ ਬਿਰਧ ਹਫਤੇ ਸੰਬਧੀ ਜਿਲ੍ਹਾ ਪੱਧਰੀ ਕੈਂਪ

ਐਲਡਰ ਲਾਇਨ ਹੈਲਪ ਨੰਬਰ 14567 ਹੋਵੇਗਾ ਲਾਹੇਵੰਦ – ਸਿਵਲ ਸਰਜਨ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਵਿਜੇ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਦੀ ਅਗਵਾਈ ਹੇਠ ਜਿਲ੍ਹਾ ਮਾਸ ਮੀਡੀਆ ਵਿੰਗ ਵਲੋਂ ਭਾਈ ਘਨੱਈਆ ਜੀ ਬਿਰਧ ਆਸ਼ਰਮ ਸੁਲਤਾਨਵਿੰਡ ਵਿਖੇ ਬਜ਼ੁਰਗਾਂ ਦੀ ਸਿਹਤ-ਸੰਭਾਲ ਸੰਬਧੀ ਅੰਤਰਰਾਸ਼ਟਰੀ ਬਿਰਧ ਹਫਤੇ ਨੂੰ ਸਮਰਪਿਤ ਜਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ।ਸਿਵਲ ਸਰਜਨ ਡਾ. ਵਿਜੇ ਕੁਮਾਰ ਨੇ ਕਿਹਾ ਕਿ ਬਜ਼ੁਰਗਾਂ ਦੀਆਂ ਹਰ ਕਿਸਮ ਦੀਆਂ ਸਮੱਸਿਅਵਾਂ ਸੰਬਧੀ ਸਰਕਾਰ ਵਲੋਂ ਇਕ ਹੈਲਪਲਾਇਨ ਨੰਬਰ 14567 ਜਾਰੀ ਕੀਤਾ ਗਿਆ ਹੈ ਜੋ ਕਿ ਉਨਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ।ਇਸ ਦਾ ਮਕਸਦ ਘਰਾਂ, ਬਿਰਧ ਆਸ਼ਰਮਾਂ ਜਾਂ ਕਿਤੇ ਵੀ ਲਾਵਾਰਿਸ ਹਾਲਾਤਾਂ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਸਮਾਜਿਕ ਸੁਰੱਖਿਆ ਨੂੰ ਯਕੀਨੀ ਬਨਾਉਣਾ ਹੈ।ਜਿਲਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਨੇ ਕਿਹਾ ਕਿ ਸਰਕਾਰ ਵਲੋਂ 1 ਅਕਤੂਬਰ ਤੋਂ 7 ਅਕਤੂਬਰ ਤੱਕ ਪੂਰੇ ਜਿਲੇ੍ਹ ਵਿੱਚ ਬਜ਼ੁਰਗਾਂ ਦੀ ਸਿਹਤ ਸੰਭਾਲ ਲਈ ਕੈਂਪ ਲਗਾਏ ਜਾ ਰਹੇ ਹਨ।ਇਹਨਾਂ ਕੈਂਪਾਂ ਦੌਰਾਨ ਮੁਫਤ ਚੈਕਅੱਪ, ਟੈਸਟ ਅਤੇ ਦਵਾਈਆਂ ਤੋਂ ਇਲਾਵਾ ਗੈਰ ਸੰਚਾਰੀ ਰੋਗ ਜਿਵੇਂ ਕੈਂਸਰ, ਸ਼ੂਗਰ, ਹਾਈਪਰਟੈਂਸ਼ਨ, ਗੁਰਦੇ ਦੀਆਂ ਬੀਮਾਰੀਆਂ, ਸਾਹ ਦੀਆਂ ਬੀਮਾਰੀਆਂ ਆਦਿ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਇਸ ਅਵਸਰ ਤੇ ਬਲਵਿੰਦਰ ਸਿੰਘ ਚਾਹਲ (ਸਰਪ੍ਰਸਤ), ਜਿਲ੍ਹਾ ਮਾਸ ਮੀਡੀਆ ਅਫਸਰ ਰਾਜ ਕੌਰ, ਜਿਲ੍ਹਾ ਐਮ.ਈ.ਆਈ.ਓ ਅਮਰਦੀਪ ਸਿੰਘ, ਡਾ. ਰਾਘਵ ਜੋਸ਼ੀ, ਡਾ. ਨਵਜੋਤ ਰੰਧਾਵਾ, ਡਿਪਟੀ ਕਮਲ ਭੱਲਾ, ਬਲਵਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …