Tuesday, December 3, 2024

ਜਿਲ੍ਹਾ ਪੱਧਰੀ ਰੱਸਾ-ਕੱਸੀ ਮੁਕਾਬਲਿਆਂ ‘ਚ ਸਰਕਾਰੀ ਹਾਈ ਸਕੂਲ ਕੁਬੇ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 11 ਅਕਤੂਬਰ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਕੁੱਬੇ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਜਿਲ੍ਹਾ ਪੱਧਰੀ ਰੱਸਾ-ਕੱਸੀ ਮੁਕਾਬਲੇ ਜੋ ਕਿ 6 ਤੋਂ 9 ਅਕਤੂਬਰ ਤੱਕ ਜਿਲ੍ਹੇ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਬਰਨਾਲਾ (ਮੁੰਡੇ )ਵਿਖੇ ਕਰਵਾਏ ਗਏ ਸਨ।ਇਸ ਵਿੱਚ ਸਕੂਲ ਦੀ ਰੱਸਾ-ਕੱਸੀ ਟੀਮ ਅੰਡਰ 17 ਮੁੰਡਿਆਂ ਨੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਅੰਡਰ 17 ਕੁੜੀਆਂ ਨੇ ਵੀ ਜ਼ਿਲ੍ਹੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ।ਸਕੂਲ ਦੇ ਪੀ.ਟੀ.ਆਈ ਸ੍ਰੀਮਤੀ ਤੀਸ਼ਤਿੰਦਰ ਕੌਰ ਨੇ ਦੱਸਿਆ ਕਿ ਅੰਡਰ 14 ਕੁੜੀਆਂ ਨੇ ਵੀ ਜਿਲ੍ਹੇ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਵਰਗ ਦੀਆਂ ਦੋ ਵਿਦਿਆਰਥਣਾਂ ਵੀਰਪਾਲ ਕੌਰ ਤੇ ਜਸ਼ਨਦੀਪ ਕੌਰ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣੀਆਂ ਗਈਆਂ।ਇਹਨਾਂ ਪ੍ਰਾਪਤੀਆਂ ‘ਤੇ ਸਕੂਲ ਹੈਡ ਮੈਡਮ ਸ੍ਰੀਮਤੀ ਮਲਕੀਤ ਕੌਰ ਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ, ਪੀ.ਟੀ.ਆਈ ਮੈਡਮ ਤੇ ਸਹਾਇਕ ਕੋਚ ਦਵਿੰਦਰ ਸਿੰਘ ਅਤੇ ਵਿਦਿਆਰਥੀਆਂ ਨੂੰ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਸਮੂਹ ਕਮੇਟੀ ਮੈਂਬਰਾਂ ਨੇ ਵੀ ਵਧਾਈ ਦਿੱਤੀ।ਇਹਨਾਂ ਪ੍ਰਾਪਤੀਆਂ ਦਾ ਸਿਹਰਾ ਸਕੂਲ ਦੇ ਸਮੂਹ ਸਟਾਫ਼ ਨੇ ਕਿਹਾ ਕਿ ਸਕੂਲ ਪੀ.ਟੀ.ਆਈ ਮੈਡਮ ਤੀਸਤਿੰਦਰ ਕੌਰ ਤੇ ਸਹਾਇਕ ਕੋਚ, ਦਵਿੰਦਰ ਸਿੰਘ ਨੂੰ ਜਾਂਦਾ ਹੈ।

Check Also

ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ

ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …