ਸਾਬਕਾ ਜਿਲ੍ਹਾ ਗਵਰਨਰ ਗੁਰਜੀਤ ਸਿੰਘ ਸੇਖੋਂ ਨੇ ਉਦੇਸ਼ਾਂ ਤੇ ਕਾਰਜ਼ ਵਿਧੀ ਤੋਂ ਕਰਵਾਇਆ ਜਾਣੂ
ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰੋਟਰੈਕਟ ਕਲੱਬ ਲਈ ਸ਼ੈਸਨ 2023-24 ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ।ਇਸ ਸੈਮੀਨਾਰ ਵਿੱਚ ਜ਼ਿਲਾ ਗਵਰਨਰ ਰੋਟੇਰੀਅਨ ਐਡਵੋਕੇਟ ਵਿਪਨ ਭਸੀਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਿਨ੍ਹਾਂ ਦਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਫੁੱਲ ਭੇਟ ਕਰਕੇ ਸਵਾਗਤ ਕੀਤਾ ਗਿਆ।ਉਨਾਂ ਨੇ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਦਿਆਂ ਵਿਦਿਆਰਥੀਆਂ ਨੂੰ ਰੋਟਰੈਕਟ ਕਲੱਬ ਦੇ ਮਿਥੇ ਟੀਚਿਆਂ ਦੇ ਅਨੁਰੂਪ ਮਾਨਵਤਾਵਾਦੀ ਕੰਮਾਂ ‘ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ।
ਐਡਵੋਕੇਟ ਭਸੀਨ ਨੇ ਰੋਟਰੀ ਕਲੱਬ ਅੰਮ੍ਰਿਤਸਰ ਸਿਵਲ ਲਾਈਨਜ਼ ਦੇ ਨੁਮਾਇੰਦਿਆਂ ਨਾਲ ਮਿਲ ਕੇ ਕਾਲਜ ਦੇ ਰੋਟਰੈਕਟ ਕਲੱਬ ਦੀ ਨਵੀਂ ਟੀਮ ਸਥਾਪਿਤ ਕੀਤੀ।ਉਨਾਂ ਨੇ ਦੁਨੀਆ ਦੀਆਂ ਸਭ ਤੋਂ ਵੱਧ ਚੁਣੌਤੀਆਂ ਦੇ ਨਵੀਨਤਾਕਾਰੀ ਹੱਲ ਵਿਕਸਿਤ ਕਰਨ ‘ਚ ਨੌਜਵਾਨਾਂ ਦੀ ਸ਼ਮੂਲੀਅਤ ‘ਤੇ ਜ਼ੋਰ ਦਿੱਤਾ।
ਸਾਬਕਾ ਜ਼ਿਲ੍ਹਾ ਗਵਰਨਰ ਗੁਰਜੀਤ ਸਿੰਘ ਸੇਖੋਂ ਨੇ ਰੋਟਰੈਕਟ ਕਲੱਬ ਦੇ ਉਦੇਸ਼ਾਂ ਅਤੇ ਕਾਰਜ਼ ਵਿਧੀ ਬਾਰੇ ਜਾਣੂ ਕਰਵਾਇਆ।ਕਲੱਬ ਪ੍ਰਧਾਨ (ਵਿਦਿਆਰਥਣ) ਕ੍ਰਿਪਾਨ ਕੌਰ ਨੇ ਆਏ ਮੁੱਖ ਮਹਿਮਾਨ ਤੇ ਡਾ. ਮਹਿਲ ਸਿੰਘ ਦਾ ਸੈਮੀਨਾਰ ਨੂੰ ਸਫਲ ਬਣਾਉਣ ‘ਤੇ ਧੰਨਵਾਦ ਕੀਤਾ।ਸਾਬਕਾ ਪ੍ਰਧਾਨ ਵਿਦਿਆ ਕੁਮਾਰੀ (ਵਿਦਿਆਰਥਣ) ਨੇ ਕਾਲਜ ਕਲੱਬ ਦੀਆਂ ਪਿਛਲੇ ਸਾਲ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੜ੍ਹੀ।ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਨੂੰ ਕਾਲਜ ਕੌਫੀ ਟੇਬਲ ਬੂੱਕ ਦੇ ਕੇ ਸਨਮਾਨਿਤ ਕੀਤਾ।ਕਾਲਜ ਰੋਟਰੈਕਟ ਕਲੱਬ ਫੈਕਲਟੀ ਐਡਵਾਈਜ਼ਰ ਡਾ. ਗੁਰਵੇਲ ਸਿੰਘ ਮੱਲ੍ਹੀ ਨੇ ਧੰਨਵਾਦ ਮਤਾ ਪੇੇਸ਼ ਕੀਤਾ।
ਇਸ ਮੌਕੇ ਅੰਕੁਰ ਸੇਨ, ਪ੍ਰਧਾਨ ਰੋਟਰੀ ਕਲੱਬ ਸਿਵਲ ਲਾਈਨ ਅੰਮ੍ਰਿਤਸਰ, ਰੋਟੇਰੀਅਨ ਅਮਨਪੀਤ ਕੌਰ ਮਾਵੀ, ਰੋਟੇਰੀਅਨ ਡਾ. ਗੁਰਪ੍ਰੀਤ ਬੱਲ, ਪ੍ਰੋ: ਜਸਪ੍ਰੀਤ ਕੌਰ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ, ਡਾ: ਬਲਜੀਤ ਸਿੰਘ, ਪ੍ਰੋ: ਸੰਦੀਪ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।