Sunday, December 22, 2024

ਯੂਨੀਵਰਸਿਟੀ ਵਿਦਿਆਰਥੀਆਂ ਨੇ ਫਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਇੰਡੀਆ ਵਿਖੇ ਵਰਕਸ਼ਾਪ `ਚ ਲਿਆ ਭਾਗ

ਅੰਮ੍ਰਿਤਸਰ, 16 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ `ਚ ਹੋਈ ਪੰਜ ਦਿਨਾਂ ਬੇਸਿਕ ਮਲਟੀ ਕੈਮਰਾ ਪ੍ਰੋਡਕਸ਼ਨ ਕੋਰਸ ਵਿਸ਼ੇ `ਤੇ ਵਰਕਸ਼ਾਪ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 19 ਵਿਦਿਆਰਥੀਆਂ ਨੇ ਭਾਗ ਲਿਆ।ਇਸ ਦੌਰਾਨ ਵਿਦਿਆਰਥੀਆਂ ਨੂੰ ਮਲਟੀ-ਕੈਮਰਾ ਸੈਟਅੱਪ, ਪ੍ਰੋਡਕਸ਼ਨ ਚੇਨ ਅਤੇ ਤਿਆਰ ਕੀਤੇ ਅਭਿਆਸਾਂ ਦੇ ਸਿਧਾਂਤ ਅਤੇ ਅਭਿਆਸ ਨੂੰ ਪਰਖਣ ਦਾ ਮੌਕਾ ਮਿਲਿਆ।ਕੋਰਸ ਵਿੱਚ ਵਿਦਿਆਰਥੀਆਂ ਨੂੰ ਟੀ.ਵੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਮੈਂਬਰਾਂ ਦੀਆਂ ਭੂਮਿਕਾਵਾਂ ਜਿਵੇਂ ਕਿ ਵਿਜ਼ਨ ਮਿਕਸਰ, ਫਲੋਰ ਮੈਨੇਜਰ, ਨਿਰਮਾਤਾ, ਕਰੈਕਟਰ ਜਨਰੇਟਰ ਆਦਿ ਨੂੰ ਸਿਖਾਉਣ ਲਈ ਤਿਆਰ ਕੀਤਾ ਗਿਆ ਸੀ।ਕੈਂਪਸ ਦੇ ਟੈਲੀਵਿਜ਼ਨ ਵਿਭਾਗ ਵਿੱਚ ਵਰਕਸ਼ਾਪ ਦੇ ਕੋਰਸ ਡਾਇਰੈਕਟਰ ਅਤੇ ਟੈਲੀਵਿਜ਼ਨ ਵਿਭਾਗ ਦੇ ਮੁਖੀ ਡਾ. ਮਿਲਿੰਦ ਦਾਮਲੇ ਦੀ ਦੇਖ-ਰੇਖ ਹੇਠ ਇਹ ਵਰਕਸ਼ਾਪ ਕਰਵਾਈ ਗਈ।
ਵਿਦਿਆਰਥੀਆਂ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਵਿਭਾਗ ਦੇ ਫੈਕਲਟੀ ਮੈਂਬਰ ਡਾ. ਪਲਵਿੰਦਰ ਭਾਟੀਆ ਅਤੇ ਸ਼੍ਰੀਮਤੀ ਨੀਰਵਾ ਸਫਰੀਆ ਵੀ ਮੌਜ਼ੂਦ ਸਨ।ਵਰਕਸ਼ਾਪ ਦੀ ਸਮਾਪਤੀ ਇੱਕ ਮਿਊਜ਼ਿਕ ਵੀਡੀਓ ਪ੍ਰੋਡਕਸ਼ਨ ਨਾਲ ਹੋਈ।ਇਸ ਮੌਕੇ ਵਿਦਿਆਰਥੀਆਂ ਨੂੰ ਐਫ.ਟੀ.ਆਈ.ਆਈ ਅਧਿਕਾਰੀਆਂ ਵਲੋਂ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …