ਸੰਗਰੂਰ, 19 ਅਕਤੂਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਆਰ.ਐਸ.ਐਫ.ਆਈ ਦੁਆਰਾ ਜਿ਼ਲ੍ਹਾ ਪੱਧਰੀ ਰੋਲਰ ਸਕੇਟਿੰਗ ਮੁਕਾਬਲੇ ਕਰਵਾਏ ਗਏ ਸਨ।ਇਹ ਮੁਕਾਬਲੇ ਪੁਲਿਸ ਸਕੇਟਿੰਗ ਕਲੱਬ ਸੰਗਰੂਰ ਵਿਖੇ ਹੋਏ ਸਨ।ਜਿਸ ਵਿਚ ਇਲਾਕੇ ਦੇ ਵੱਖੋ ਵੱਖਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਜਿਸ ਵਿੱਚ ਅਕੈਡਮਿਕ ਵਰਲਡ ਸਕੂਲ ਖੋਖਰ ਦੇ ਵਿਦਿਆਰਥੀ ਰਾਮਿੰਦਰ ਸਿੰਘ ਨੇ ਅੰਡਰ 17 ਅਤੇ ਹੁਕਮਪਰਤਾਪ ਸਿੰਘ ਨੇ ਅੰਡਰ 12 ਦੇ ਰੋਲਰ ਸਕੇਟਿੰਗ ਮੁਕਾਬਲੇ ਵਿੱਚ ਹਿਸਾ ਲਿਆ।ਜਿਸ ਵਿੱਚ ਦੋਨਾਂ ਵਿਦਿਆਰਥੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜਿਸ ਦੇ ਸਦਕੇ ਰਾਮ ਇੰਦਰ ਨੇ 3 ਗੋਲਡ ਮੈਡਲ ਅਤੇ ਹੁਕਮਪਰਤਾਪ 2 ਬਰੋਨਜ਼ ਮੈਡਲ ਆਪਣੇ ਨਾਮ ਕੀਤੇ।ਰਾਮਇੰਦਰ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਉਸ ਨੁੰ ਸਟੇਟ ਪੱਧਰੀ ਮੁਕਾਬਲਿਆਂ ਲਈ ਚੁਣਿਆ ਗਿਆ।ਬੱਚਿਆਂ ਨੂੰ ਸਕੂਲ ਪਰਤਣ ‘ਤੇ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ।
ਬੱਚਿਆਂ ਦੇ ਪਿਤਾ ਮੰਗੂ ਸਿੰਘ ਅਤੇ ਉਨ੍ਹਾਂ ਦੇ ਮਾਤਾ ਜੀ ਲਈ ਵੀ ਬੜੀ ਮਾਣ ਮਹਿਸੂਸ ਕਰਨ ਵਾਲੀ ਘੜੀ ਸੀ।ਇਸ ਮੌਕੇ ਸਕੂਲ ਦੇ ਪ੍ਰਿੰਸਪਲ ਸ਼੍ਰੀਮਤੀ ਤਰੁਨਾ ਅਰੋੜਾ ਨੇ ਬੱਚਿਆਂ ਨੂੰ ਅਤੇ ਓਹਨਾਂ ਦੇ ਮਾਤਾ ਪਿਤਾ ਨੂੰ ਓਹਨਾਂ ਦੀ ਜਿੱਤ ਦੀ ਮੁਬਾਰਕਬਾਦ ਦਿੱਤੀ ਸਕੂਲ ਦੇ ਚੇਅਰਮੈਨ ਸੰਜੇ ਸਿੰਗਲਾ ਨੇ ਬੱਚਿਆਂ ਨੂੰ ਓਹਨਾਂ ਦੇ ਮਾਤਾ ਪਿਤਾ ਅਤੇ ਓਹਨਾਂ ਦੇ ਕੋਚ ਅਸ਼ੋਕ ਕੁਮਾਰ ਨੂੰ ਜਿੱਤ ਦੀ ਵਧਾਈ ਦਿੱਤੀ ਕਿਹਾ ਅਤੇ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ।
ਇਸ ਮੌਕੇ ਸਕੂਲ ਦੇ ਸਾਰੇ ਅਧਿਆਪਕ ਸੁਰਭੀ, ਮਮਤਾ, ਗੋਬਿੰਦ, ਸਰਬਜੀਤ, ਮਨਪ੍ਰੀਤ, ਮਨੀਸ਼ਾ ਮਨਦੀਪ, ਚਿੰਕੀ, ਹਰਪ੍ਰੀਤ, ਸੰਦੀਪ, ਨਿਸ਼ੂ, ਚਰਨਜੀਤ, ਰਾਜਿੰਦਰ, ਡੀ.ਪੀ ਅਸ਼ੋਕ, ਅਲਕਾ, ਕਮਲ, ਆਦਿ ਸ਼ਾਮਲ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …