ਸਮਰਾਲਾ, 20 ਅਕਤੂਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਵਿਖੇ ਰਾਮਲੀਲਾ ਕਮੇਟੀ ਦੇ ਪ੍ਰਧਾਨ ਰਮਨ ਵਡੇਰਾ ਦੀ ਸਰਪ੍ਰਸਤੀ ਹੇਠ ਪੁਰਾਣੀ ਅਨਾਜ ਮੰਡੀ ਵਿਖੇ ਰਾਮਲੀਲਾ ਮਨਾਈ ਜਾ ਰਹੀ ਹੈ।ਰਾਮਲੀਲਾ ਦੇ ਪੰਜਵੇਂ ਦਿਨ ਉਦਘਾਟਨ ਠੇਕੇਦਾਰ ਮੋਹਿਤ ਕੁੰਦਰਾ, ਹਰਦੀਪ ਓਸ਼ੋ, ਸੁਰਿੰਦਰਪਾਲ, ਰਣਧੀਰ ਸਿੰਘ ਧੀਰਾ ਐਮ.ਸੀ ਅਤੇ ਡਿੰਪਲ ਉਟਾਲਾਂ ਦੁਆਰਾ ਸ਼ਮਾ ਰੌਸ਼ਨ ਕਰਕੇ ਕੀਤਾ ਗਿਆ।ਰਾਮ ਲੀਲਾ ਦੌਰਾਨ ਸ੍ਰੀ ਰਾਮ ਚੰਦਰ ਜੀ, ਮਾਤਾ ਸੀਤਾ ਅਤੇ ਲਛਮਣ ਜਦੋਂ ਰਾਜਭਾਗ ਛੱਡ ਬਣਵਾਸ ‘ਤੇ ਜਾ ਰਹੇ ਸਨ, ਤਾਂ ਉਨਾਂ ਦੇ ਭਰਾ ਭਰਤ ਦੁਆਰਾ ਸੰਘਾਸ਼ਣ ਨਾਲ ਸੰਭਾਲਣ ਦੀ ਜ਼ਿੱਦ ਕੀਤੀ ਗਈ।ਅਖੀਰ ਰਾਮ ਚੰਦਰ ਜੀ ਆਪਣੀਆਂ ਚਰਨ ਪਦਕ ਦੇ ਕੇ ਭਰਤ ਨੂੰ ਵਾਪਸ ਭੇਜਦੇ ਹਨ ਅਤੇ ਭਰਤ ਆਪਣੇ ਭਰਾ ਦੀ ਆਗਿਆ ਦਾ ਪਾਲਣ ਕਰਦੇ ਹੋਏ ਵਾਪਸ ਅਯੁਧਿਆ ਆ ਜਾਂਦੇ ਹਨ।ਦੋਨਾਂ ਭਰਾਵਾਂ ਦੇ ਵਿਯੋਗ ਦਾ ਭਾਵੁਕ ਦ੍ਰਿਸ਼ ਦੇਖ ਦਰਸ਼ਕਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।ਸੰਚਾਲਕ ਰਵੀ ਥਾਪਰ ਅਤੇ ਨੀਰਜ ਸਿਹਾਲਾ ਖਜਾਨਚੀ ਨੇ ਆਏ ਮੁੱਖ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ।
ਅੱਜ ਦੇ ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਰੂਪਮ ਗੰਭੀਰ, ਰੂਪਕ ਵਰਮਾ, ਸ਼ਿਵ ਕੁਮਾਰ ਸ਼ਿਵਲੀ, ਕੁਲਵੀਰ ਸਿੰਘ ਮੁਸ਼ਕਾਬਾਦ, ਕੋਰਸੈਨ ਕੰਪਨੀ ਦੇ ਐਮ.ਡੀ ਪਾਠਕ, ਵਿਕੀ ਰਾਣਾ, ਵਿੱਕੀ ਵਡੇਰਾ, ਵਿੱਕੀ ਠੁਕਰਾਲ, ਰਿੰਕੂ ਥਾਪਰ, ਮੈਡਮ ਕੌਫੀ ਐਮ.ਸੀ, ਬਲਜਿੰਦਰ ਕੌਰ ਐਮ.ਸੀ, ਐਡਵੋਕੇਟ ਵਿਨੇ ਕਸ਼ਯਪ, ਬਚਨ ਪੀ.ਏ, ਭਾਈ ਅੰਤਰਜੋਤ ਆਦਿ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ, ਜਿਨ੍ਹਾਂ ਨੂੰ ਰਾਮਲੀਲਾ ਕਮੇਟੀ ਵਲੋਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …