Monday, December 23, 2024

ਮੰਤਰੀ ਕਟਾਰੂਚੱਕ ਨੇ ਵਿਕਾਸ ਕਾਰਜਾਂ ਲਈ 27 ਪੰਚਾਇਤਾਂ ਨੂੰ ਵੰਡੀਆਂ ਕਰੀਬ 1 ਕਰੋੜ 13 ਲੱਖ ਦੀਆਂ ਗ੍ਰਾਂਟਾਂ

ਪਠਾਨਕੋਟ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ‘ਚ ਪੂਰੇ ਪੰਜਾਬ ‘ਚ ਬਿਨ੍ਹਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ਼ ਕਰਵਾਏ ਜਾ ਰਹੇ ਹਨ।ਅੱਜ ਪਿੰਡ ਜਸਵਾਲੀ ਵਿੱਚ 27 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਦੇ ਲਈ ਕਰੀਬ 1 ਕਰੋੜ 13 ਲੱਖ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ।ਇਸ ਤਰ੍ਹਾਂ ਬੀਤੇ ਦਿਨੀ ਵੀ 47 ਪਿੰਡਾਂ ਨੂੰ ਕਰੀਬ 1 ਕਰੋੜ 36 ਲੱਖ ਦੀ ਰਾਸ਼ੀ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਵੰਡੀਆਂ ਗਈਆਂ ਸਨ।ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਭੋਆ ਦੇ ਪਿੰਡ ਜਸਵਾਲੀ ਵਿਖੇ ਸਥਿਤ ਰੈਸਟ ਹਾਊਸ ਵਿਖੇ ਆਯੋਜਿਤ ਸਮਾਰੋਹ ਦੋਰਾਨ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਦੀਆਂ ਗ੍ਰਾਂਟਾਂ ਵੰਡਣ ਮਗਰੋਂ ਕੀਤਾ।ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਹਰਪ੍ਰ੍ਰੀਤ ਸਿੰਘ ਬੀ.ਡੀ.ਪੀ.ਓ, ਨੀਰੂ ਬਾਲਾ ਬੀ.ਡੀ.ਪੀ.ਓ, ਰਾਜਵਿੰਦਰ ਕੌਰ ਬੀ.ਡੀ.ਪੀ.ਓ, ਜਸਬੀਰ ਕੌਰ ਬੀ.ਡੀ.ਪੀ.ਓ, ਨਰਸ਼ ਕੁਮਾਰ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ ਸੈਲ ਪਠਾਨਕੋਟ, ਕੁਲਦੀਪ ਸਿੰਘ ਬਲਾਕ ਪ੍ਰਧਾਨ, ਸੰਦੀਪ ਕੁਮਾਰ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ ਤੇ ਹੋਰ ਪਾਰਟੀ ਦੇ ਕਾਰਜਕਰਤਾ ਹਾਜ਼ਰ ਸਨ।
ਲਾਲ ਚੰਦ ਕਟਾਰੂਚੱਕ ਖੁਰਾਕ ਨੇ ਕਿਹਾ ਕਿ ਪਠਾਨਕੋਟ ਦੇ ਵੱਖ ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਦੇ ਲਈ ਕਰੀਬ 3 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਗ੍ਰਾਮੀਣ ਖੇਤਰਾਂ ਅੰਦਰ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਰੋਹ ਵਿੱਚ ਵੱਖ-ਵੱਖ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਪਿੰਡ ਤਰੇਹਟੀ ਬਾਸਾ (ਨਜਦੀਕ ਪੁਲਿਸ ਸਟੇਸਨ) ਨੂੰ 5 ਲੱਖ ਰੁਪਏ, ਤਰੇਹਟੀ ਬਾਸਾ (ਆਬਾਦੀ ਬਾਸਾ) ਨੂੰ 6 ਲੱਖ, ਭੱਬਰ ਨੂੰ 8 ਲੱਖ, ਪਿੰਡ ਨਲੋਹ ਨੂੰ 5 ਲੱਖ, ਪਿੰਡ ਬਹਿਦੋ ਚੱਕ ਨੂੰ 3 ਲੱਖ, ਦਲਪੱਤ ਛੰਨੀ ਨੂੰ 6 ਲੱਖ, ਤਾਰਾਗੜ੍ਹ ਨੂੰ 7 ਲੱਖ, ਕੋਟ ਭੱਟੀਆਂ ਨੂੰ 5 ਲੱਖ, ਡਡਵਾਲ ਨੂੰ 5 ਲੱਖ, ਸਾਹਪੁਰਕੰਡੀ ਨੂੰ 5 ਲੱਖ, ਅਵਾਂ ਨੂੰ 5 ਲੱਖ, ਪਿੰਡ ਕਠਿਆਲਪੁਰ ਨੂੰ 3 ਲੱਖ, ਬਕਨੋਰ ਨੂੰ 3 ਲੱਖ, ਹੈਬਤ ਪਿੰਡੀ ਨੂੰ 5 ਲੱਖ, ਨੰਗਲ ਕੋਠੇ ਨੂੰ 6 ਲੱਖ, ਸੇਖੂਪੁਰ ਜੀਰੀ ਨੂੰ 5 ਲੱਖ, ਫਿੰਗਤੋਲੀ ਨੂੰ 5 ਲੱਖ, ਪਿੰਡ ਸਹਾਰਨਪੁਰ (ਗਾਜੀ ਬੇਲੀ) 4 ਲੱਖ, ਲਾਹੜੀ ਮਹੰਤਾਂ ਨੂੰ 2 ਲੱਖ, ਸਮਸਾਨਘਾਨ ਦੀ ਚਾਰਦੀਵਾਰੀ ਦੇ ਲਈ ਪਿੰਡ ਅਨਿਆਲ ਨੂੰ 3 ਲੱਖ, ਪਿੰਡ ਬਮਿਆਲ ਨੂੰ 3 ਲੱਖ, ਪਿੰਡ ਜੈਦਪੁਰ ਨੂੰ 4 ਲੱਖ, ਗਲੀਆਂ ਦੀ ਉਸਾਰੀ ਦੇ ਲਈ ਆਦਿਆਲ ਨੂੰ 2 ਲੱਖ, ਕਾਂਸੀ ਬਾੜਵਾਂ ਨੂੰ 2.50 ਲੱਖ, ਪਿੰਡ ਪੰਜੋੜ ਨੂੰ 2 ਲੱਖ, ਸਾਹਪੁਰਕੰਡੀ ਨੂੰ 2 ਲੱਖ ਅਤੇ ਸੋਲਰ ਲਾਈਟਾਂ ਦੇ ਲਈ ਪਿੰਡ ਚੱਕ ਧਾਰੀਵਾਲ ਨੂੰ 2 ਲੱਖ ਦੀ ਗ੍ਰਾਂਟ ਦਿੱਤੀ ਗਈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …