Thursday, November 21, 2024

ਬਲਾਕ ਪੱਧਰੀ ਖੇਡਾਂ ‘ਚ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੇ ਵਿਦਿਆਰਥੀਆਂ ਨੇ ਹਾਸਲ ਕੀਤੇ 13 ਮੈਡਲ

ਪਠਾਨਕੋਟ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਸੁਡੋਲ ਰੱਖਣ ਵਿੱਚ ਵੀ ਮਦਦ ਕਰ ਦੀਆਂ ਹਨ।ਅਰੋਗ ਸਰੀਰ ਵਿੱਚ ਅਰੋਗ ਮਨ ਹੀ ਨਿਵਾਸ ਕਰਦਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਸਕੂਲ ਮੁਖੀ ਬਲਕਾਰ ਅੱਤਰੀ ਵਲੋਂ ਬਲਾਕ ਪੱਧਰੀ ਖੇਡਾਂ ਵਿੱਚ ਸਕੂਲ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀਆਂ ਦੇ ਸਨਮਾਨ ਵਿੱਚ ਰੱਖੇ ਸਮਰੋਹ ਦੌਰਾਨ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਨਾ ਕਿਸੇ ਖੇਡ ਵਿੱਚ ਜਰੂਰ ਭਾਗ ਲੈਣਾ ਚਾਹੀਦਾ ਹੈ।
ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਵਿਖੇ ਬਲਾਕ ਪੱਧਰੀ ਖੇਡਾਂ ਵਿੱਚ ਸਕੂਲ ਦਾ ਨਾਂ ਚਮਕਾਉਣ ਵਾਲੇ ਵਿਦਿਆਰਥੀਆਂ ਨੂੰ ਐਸ.ਐਮ.ਸੀ ਕਮੇਟੀ ਅਤੇ ਸਕੂਲ ਸਟਾਫ਼ ਵਲੋਂ ਸਕੂਲ ਮੁਖੀ ਬਲਕਾਰ ਅੱਤਰੀ ਅਤੇ ਚੇਅਰਮੈਨ ਪੂਜਾ ਦੇਵੀ ਦੀ ਅਗਵਾਈ ਹੇਠ ਇੱਕ ਸਾਦਾ ਸਮਰੋਹ ਦਾ ਆਯੋਜਨ ਕਰ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਮਾਸਟਰ ਰਾਜੇਸ਼ ਕੁਮਾਰ ਵਲੋਂ ਆਏ ਹੋਏ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ।ਸਕੂਲ ਮੁਖੀ ਬਲਕਾਰ ਅੱਤਰੀ ਨੇ ਦੱਸਿਆ ਕਿ ਪੰਜਵੀਂ ਜਮਾਤ ਦੇ ਅਬਦੁਲ ਨੇ ਗੋਲਾ ਸੁੱਟਣ ਵਿੱਚ ਬਲਾਕ ਵਿਚੋਂ ਪਹਿਲਾਂ, 30 ਕਿਲੋਗ੍ਰਾਮ ਵਰਗ ਦੇ ਕੁਸ਼ਤੀ ਮੁਕਾਬਲੇ ਵਿੱਚ ਪਹਿਲਾ, 400 ਮੀਟਰ ਦੌੜ ਵਿੱਚ ਪਹਿਲਾ, 200 ਮੀਟਰ ਦੌੜ ਵਿੱਚ ਪਹਿਲਾ, ਲੰਬੀ ਛਾਲ ਵਿੱਚ ਦੂਜਾ ਸਥਾਨ ਹਾਸਲ ਕਰਨ ਦੇ ਨਾਲ ਨਾਲ ਕਬੱਡੀ ਦੀ ਟੀਮ ਵਿੱਚ ਜਗ੍ਹਾ ਬਣਾਈ ਹੈ, ਇਸੇ ਤਰ੍ਹਾਂ ਪੰਜਵੀਂ ਜਮਾਤ ਦੀ ਖੁਸ਼ੀ ਨੇ ਕੁੜੀਆਂ ਦੀ 200 ਮੀਟਰ ਦੌੜ ਵਿੱਚ ਪਹਿਲਾਂ, 400 ਮੀਟਰ ਦੌੜ ਵਿੱਚ ਪਹਿਲਾ, ਲੰਬੀ ਛਾਲ ਵਿੱਚ ਤੀਜ਼ਾ ਸਥਾਨ ਪ੍ਰਾਪਤ ਕਰਨ ਦੇ ਨਾਲ ਨਾਲ ਬਲਾਕ ਪੱਧਰੀ ਖੋ-ਖੋ ਟੀਮ ਵਿੱਚ ਜਗ੍ਹਾ ਬਣਾਈ ਹੈ।ਪੰਜਵੀਂ ਜਮਾਤ ਦੀ ਮੀਰਾ ਨੇ 100 ਮੀਟਰ ਦੌੜ ਵਿੱਚ ਤੀਜ਼ਾ ਸਥਾਨ ਹਾਸਲ ਕੀਤਾ ਹੈ।ਪੰਜਵੀਂ ਜਮਾਤ ਦੀ ਲੀਜਾ ਨੇ ਕਬੱਡੀ ਵਿੱਚ ਮੈਡਲ, ਪੰਜਵੀਂ ਜਮਾਤ ਦੇ ਹਨੀ ਨੇ ਵੀ ਕਬੱਡੀ ਵਿੱਚ ਮੈਡਲ ਪ੍ਰਾਪਤ ਕੀਤਾ ਹੈ, ਜਦਕਿ ਪੰਜਵੀਂ ਜਮਾਤ ਦੀ ਸੁਦਿਕਸ਼ਾ ਨੇ ਖੋ-ਖੋ ਵਿੱਚ ਮੈਡਲ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ।
ਵਿਦਿਆਰਥੀਆਂ ਦੇ ਵਧੀਆ ਪ੍ਰਦਰਸ਼ਨ ਨੂੰ ਦੇਖਦੇ ਹੋਏ ਐਸ.ਐਮ.ਸੀ ਕਮੇਟੀ ਅਤੇ ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਜਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਤੇ ਰਜਨੀ ਦੇਵੀ, ਵੀਰ ਸਿੰਘ, ਕਮਲੇਸ਼ ਦੇਵੀ, ਹੇਮਾ, ਪਰਮਜੀਤ, ਰਿੰਪੀ, ਹੇਮਾ, ਜੀਵਨ ਜੋਤੀ ਆਦਿ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …