ਹਰਸ਼ ਨੇ 10 ਅਤੇ ਆਯੂਸ਼ ਨੇ 7 ਹਜ਼ਾਰ ਰੁਪਏ ਦਾ ਇਨਾਮ ਕੀਤਾ ਹਾਸਲ
ਅੰਮ੍ਰਿਤਸਰ, 25 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੂਡੋ ਦੇ ਵੱਖ-ਵੱਖ-ਮੁਕਾਬਲਿਆਂ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨੇ, ਚਾਂਦੀ ਅਤੇ ਤਾਂਬੇ ਦਾ ਤਗਮਾ ਹਾਸਲ ਕਰਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਸਕੂਲ ਵਿਦਿਆਰਥੀ ਹਰਸ਼ ਸ਼ਰਮਾ ਨੇ ਪੰਜਾਬ ਪੱਧਰ ’ਤੇ ਖੇਡਾਂ ਵਤਨ ਪੰਜਾਬ ਦੀਆਂ ’ਚ ਆਪਣੇ ਵਧੀਆ ਪ੍ਰਦਰਸ਼ਨ ਨਾਲ ਪਹਿਲਾਂ ਸਥਾਨ ਹਾਸਲ ਕਰਕੇ ਸੋਨੇ ਦਾ ਤਗਮਾ ਅਤੇ 10 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ ਹੈ।
ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਵਿਦਿਆਰਥੀ ਹਰਸ਼ ਨੇ ਮਾਡਰਨ ਪਬਲਿਕ ਸਕੂਲ ਹਿਸਾਰ (ਹਰਿਆਣਾ) ਵਿਖੇ ਅੰਡਰ-19 ਜੂਡੋ ਮੁਕਾਬਲੇ ’ਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ।ਗੁਰਦਾਸਪੁਰ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਅੰਡਰ-19 ’ਚ ਸੋਨੇ ਦੇ ਤਗਮੇ ਦੇ ਨਾਲ-ਨਾਲ 10 ਹਜ਼ਾਰ ਰੁਪਏ ਦੇ ਇਨਾਮ ਦਾ ਚੈਕ ਵੀ ਆਪਣੇ ਨਾਮ ਦਰਜ਼ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਸਕੂਲ ਦੇ ਇਕ ਹੋਰ ਵਿਦਿਆਰਥੀ ਆਯੂਸ਼ ਨੇ ਹਰਿਆਣਾ ਵਿਖੇ ਉਕਤ ਮੁਕਾਬਲੇ ਦੇ ਅੰਡਰ-17 ’ਚ ਤਾਂਬੇ ਅਤੇ ਗੁਰਦਾਸਪੁਰ ਵਿਖੇ ਅੰਡਰ-17 ਦੇ ਉਪਰੋਕਤ ਮੁਕਾਬਲੇ ’ਚ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦੇ ਤਗਮੇ ਦੇ ਨਾਲ-ਨਾਲ 7 ਹਜ਼ਾਰ ਰੁਪਏ ਦੇ ਇਨਾਮ ਦਾ ਚੈਕ ਵੀ ਆਪਣੇ ਨਾਮ ਲਿਖਵਾਇਆ ਹੈ।
ਇਸ ਮੌਕੇ ਗਿੱਲ ਨੇ ਵਿਦਿਆਰਥੀਆਂ ਦੀ ਜਿੱਤ ਦਾ ਸਿਹਰਾ ਡੀ.ਪੀ.ਈ ਗੁਰਪ੍ਰੀਤ ਸਿੰਘ ਅਤੇ ਜੂਡੋ ਕੋਚ ਗਰਮਜੀਤ ਸਿੰਘ ਨੂੰ ਦਿੰਦਿਆਂ ਉਨ੍ਹਾਂ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।