ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੂਮੈਨ ਵਿਖੇ ਰੋਟਰੈਕਟ ਕਲੱਬ ਵੱਲੋਂ ਨਵੀਂ ਰੋਟਰੈਕਟ ਕਮੇਟੀ ਦੇ ਗਠਨ ਸਬੰਧੀ ਵਿਸ਼ੇਸ਼ ਪੋ੍ਰਗਰਾਮ ਕਰਵਾਇਆ ਗਿਆ।ਇਸ ਪ੍ਰੋਗਰਾਮ ’ਚ ਰੋਟਰੀ ਕਲੱਬ ਅੰਮ੍ਰਿਤਸਰ (ਨਾਰਥ) ਦੇ ਪ੍ਰਧਾਨ ਗੁਰਮੀਤ ਸਿੰਘ ਹੀਰਾ ਅਤੇ ਵਿਪਨ ਭਾਸੀਨ (ਜ਼ਿਲ੍ਹਾ ਗਵਰਨਰ-3070) ਨੇ ਸ਼ਿਰਕਤ ਕੀਤੀ।ਇਸ ਪ੍ਰੋਗਰਾਮ ਦੀ ਆਰੰਭਤਾ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਵਾਈਸ ਪ੍ਰਿੰਸੀਪਲ ਰਵਿੰਦਰ ਕੌਰ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਭੇਟ ਕਰਕੇ ਕੀਤਾ।
ਮੁੱਖ ਮਹਿਮਾਨ ਭਸੀਨ ਨੇ ਨਵੇਂ ਬਣੇ ਰੋਟਰੈਕਟ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਰੋਟਰੈਕਟ ਕਲੱਬ ਨਾਲ ਜੁੜ ਕੇ ਚੰਗੇ ਨਾਗਰਿਕ ਬਣ ਸਮਾਜ ਨੂੰ ਨਵੀਂ ਦਿਸ਼ਾ ਦੇਣ ਪ੍ਰ੍ਰਰਨਾ ਕੀਤੀ।ਨਵੀਂ ਬਣੀ ਰੋਟਰੈਕਟ ਕਮੇਟੀ ਦਾ ਗਠਨ ਕਰਦਿਆਂ ਬੀ.ਐਸ.ਸੀ ਇਕਨਾਮਿਕਸ, ਸਮੈਸਟਰ-ਪੰਜਵਾਂ ਦੀ ਨਵਿਆ ਭੰਡਾਰੀ ਨੂੰ ਪ੍ਰਧਾਨ ਵਜੋਂ ਅਤੇ ਐਮ.ਏ ਪੰਜਾਬੀ ਸਮੈਸਟਰ-ਤੀਜਾ ਨਵਦੀਪ ਕੌਰ ਨੂੰ ਸੈਕਟਰੀ ਚੁਣਿਆ ਗਿਆ, ਜਿਨ੍ਹਾਂ ਨੂੰ ਵਿਸ਼ੇਸ਼ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ।
ਕਾਲਜ ਦੀ 25 ਮੈਂਬਰੀ ਰੋਟਰੈਕਟ ਕਮੇਟੀ ਪ੍ਰਧਾਨ ਨਵਿਆ ਭੰਡਾਰੀ ਨੇ ਸਮੂਹ ਮੈਂਬਰਾਂ ਨੂੰ ਰੋਟਰੈਕਟ ਕਲੱਬ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨੂੰ ਨਿਪੁੰਨਤਾ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ।ਨਵੀਂ ਬਣੀ ਕਲੱਬ ਸੈਕਟਰੀ ਨਵਦੀਪ ਕੌਰ ਵਲੋਂ ਸਹੁੰ ਚੁੱਕ ਰਸਮ ਅਦਾ ਕੀਤੀ।ਸੈਮੀਨਾਰ ਉਪਰੰਤ ਪ੍ਰਿੰ: ਡਾ. ਸੁਰਿੰਦਰ ਕੌਰ ਅਤੇ ਸਮੁੱਚੀ ਰੋਟਰੈਕਟ ਟੀਮ ਵਲੋਂ ਕਾਲਜ ਦੇ ਵਿਹੜੇ ’ਚ ਪੌਦੇ ਲਗਾਏ ਗਏ।ਇਸ ਦੌਰਾਨ ਰੋਟਰੈਕਟ ਕਲੱਬ ਅਤੇ ਰੋਟਰੀ ਕਲੱਬ ਵਲੋਂ ਕਾਲਜ ਲਾਇਬ੍ਰੇਰੀ (ਮਾਤਾ ਸਾਹਿਬ ਕੌਰ ਲਾਇਬ੍ਰੇਰੀ) ਨੂੰ ਪੁਸਤਕਾਂ ਭੇਂਟ ਕੀਤੀਆਂ ਗਈਆਂ।
ਪ੍ਰੋਗਰਾਮ ਦੇ ਅਖ਼ੀਰ ’ਚ ਸਾਲ 2022 ਦੇ ਰੋਟਰੈਕਟ ਮੈਬਰਾਂ ਨੂੰ ਸਰਟੀਫਿਕੇਟ ਦਿੱਤੇ ਗਏ।ਅੰਤ ’ਚ ਰੋਟਰੈਕਟ ਕਲੱਬ ਇੰਚਾਰਜ਼ ਰਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …