ਸੰਗਰੂਰ, 6 ਨਵੰਬਰ (ਜਗਸੀਰ ਲੌਂਗੋਵਾਲ) – ਸਥਾਨਕ ਭਗਵਾਨ ਵਾਲਮੀਕਿ ਰਮਾਇਣ ਭਵਨ ਸਰੋਵਰ ਪਟਿਆਲਾ ਗੇਟ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵੀ ਚਾਵਲਾ ਦੀ ਅਗਵਾਈ ਵਿੱਚ ਕੀਤਾ ਗਿਆ।ਭਗਵਾਨ ਵਾਲਮੀਕਿ ਜੀ ਦੀ ਸੋਭਾ ਯਾਤਰਾ ਅਤੇ ਪ੍ਰਗਟ ਦਿਵਸ ‘ਤੇ ਕੀਤੀ ਗਈ ਲੰਗਰ ਸਟਾਲ ਦੀ ਸੇਵਾ ਅਤੇ ਮੁਹੱਲਾ ਵਾਲਮੀਕਿ ਸਭਾ ਪ੍ਰਧਾਨਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।ਸੋਭਾ ਯਾਤਰਾ ਦਾ ਬਜ਼ਾਰ ਵਿੱਚ ਸਵਾਗਤ ਕਰਨ ਲਈ ਵਿਸ਼ੇਸ ਤੌਰ ‘ਤੇ ਸਮਾਜ ਸੇਵੀ ਅਤੇ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ, ਹਰਿੰਦਰ ਸਿੰਘ ਖ਼ਾਲਸਾ, ਬਦਰੀ ਜਿੰਦਲ ਗੁਲਾਬ ਪ੍ਰਿੰਟਿਗ ਪ੍ਰੈਸ, ਟਿੰਕੂ, ਪ੍ਰਧਾਨ ਜੱਗੀ, ਮੀਤ ਪ੍ਰਧਾਨ ਰਮੇਸ਼ ਬੋਹਤ ਦਾ ਸ੍ਰੀ ਰਮਾਇਣ ਸਰੋਵਰ ਵਿਖੇ ਸਨਮਾਨ ਕੀਤਾ ਗਿਆ।ਇਸੇ ਤਰ੍ਹਾਂ ਸੁੰਦਰ ਨਗਰ ਵਾਲਮੀਕਿ ਸਭਾ ਪ੍ਰਧਾਨ ਰਫ਼ੀ ਕੁਮਾਰ, ਪੰਕਜ ਕੁਮਾਰ, ਸ਼ੇਖੂਪੁਰਾ ਮੁਹੱਲਾ ਪ੍ਰਧਾਨ ਆਵਾ ਸਿੰਘ, ਭੱਲਾ ਇਨਕਲੇਵ ਦੇ ਪ੍ਰਧਾਨ ਅਨਿਲ ਕੁਮਾਰ, ਸੁਭਾਸ਼ ਕੁਮਾਰ ਲੋਟੇ, ਟਿੰਪੂ, ਡਾ. ਅੰਬੇਦਕਰ ਨਗਰ ਵਾਲਮੀਕਿ ਯੂਥ ਕਲੱਬ ਦੇ ਮੈਂਬਰ ਪ੍ਰਧਾਨ ਗੌਤਮ ਪ੍ਰੋਚਾ, ਹਰਸ਼ ਬਾਗੜੀ, ਅਮਨ ਨਗਨੀ, ਵਿਜੇ ਬੱਟੂ, ਰਜੇਸ਼ ਕੁਮਾਰ ਕਾਲੀ, ਸੁਰੇਸ਼ ਬੇਦੀ, ਸ਼ਕਤੀਜੀਤ ਸਿੰਘ ਸਰਪ੍ਰਸਤ ਨੂੰ ਸਨਮਾਨਿਤ ਕੀਤਾ।ਪ੍ਰਧਾਨ ਜੀਵਨ ਨਗਰ ਤੋਂ ਹਸਤਮ, ਬਾਲੀ ਕੁਮਾਰ, ਸਾਵਣ ਕੁਮਾਰ, ਪ੍ਰਮ ਅਚਾਰਿਆ, ਰਿਸ਼ੀ ਪਾਲ, ਧਰਮ ਗੁਰੂ ਦੇਵ ਸਿੰਘ ਅਦਵੰਤੀ, ਅਜੇ ਬੇਦੀ ਪ੍ਰਧਾਨ ਨੂੰ ਸਨਮਾਨਿਤ ਕੀਤਾ।
ਅੰਤ ‘ਚ ਪ੍ਰਧਾਨ ਰਵੀ ਚਾਵਲਾ ਨੇ ਸਾਰੇ ਵਾਲਮੀਕਿ ਸਮਾਜ, ਸੰਗਰੂਰ ਨਿਵਾਸੀਆਂ ਨੂੰ ਪ੍ਰਗਟ ਦਿਵਸ ਦੀ ਸ਼ੁੱਭ ਘੜੀ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।
Check Also
ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ
ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …