ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਮਾਨਾਂਵਾਲਾ ਵਿਖੇ ਬਣ ਰਹੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਕੰਪਲੈਕਸ ਵਿੱਚ ਲੰਘਦੇ ਪੰਚਾਇਤੀ ਰਸਤੇ
ਦੇ ਹੱਲ ਲਈ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੌਕਾ ਵੇਖਿਆ ਗਿਆ।ਦੱਸਣਯੋਗ ਹੈ ਕਿ 61 ਏਕੜ ਦੇ ਇਸ ਕੰਪਲੈਕਸ ਵਿੱਚ ਲੰਘਦਾ ਇਕ ਪੰਚਾਇਤੀ ਰਸਤੇ ਦਾ ਫੈਸਲਾ ਅਦਾਲਤ ਨੇ ਸਬੰਧਤ ਪੰਚਾਇਤ ਦੇ ਹੱਕ ਵਿੱਚ ਕੀਤਾ ਹੈ।ਥੋਰੀ ਨੇ ਮੌਕਾ ਵੇਖ ਕੇ ਇਸ ਦਾ ਹੱਲ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਹੈ।ਉਨਾਂ ਆਈ.ਆਈ.ਐਮ ਨੂੰ ਇਸ ਰਸਤੇ ਦੇ ਬਦਲੇ ਪੰਚਾਇਤ ਨੂੰ ਹੋਰ ਢੁੱਕਵਾਂ ਬਦਲ ਦੇਣ ਲਈ ਕਿਹਾ।ਉਨਾਂ ਨਾਲ ਹਾਜ਼ਰ ਆਈ.ਆਈ.ਐਮ ਦੇ ਅਧਿਕਾਰੀ ਰਾਜੀਵ ਰੰਜਨ ਨੇ ਡਿਪਟੀ ਕਮਿਸ਼ਨਰ ਦੇ ਸੁਝਾਅ ਨੂੰ ਡਾਇਰੈਕਟਰ ਆਈ.ਆਈ.ਐਮ ਕੋਲ ਉਠਾ ਕੇ ਇਸ ਦਾ ਹੱਲ ਤਲਾਸ਼ਣ ਦਾ ਭਰੋਸਾ ਦਿੱਤਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ, ਡੀ.ਡੀ.ਪੀ.ਓ ਸੰਦੀਪ ਮਲਹੋਤਰਾ, ਜਿਲ੍ਹਾ ਮਾਲ ਅਫ਼ਸਰ ਸ੍ਰੀ ਤਪਨ ਭਨੋਟ, ਤਹਿਸੀਲਦਾਰ ਨਵਕਿਰਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media