ਅੰਮ੍ਰਿਤਸਰ, 16 ਨਵੰਬਰ (ਸੁਖਬੀਰ ਸਿੰਘ) – ਲੋਕ ਨਿਰਮਾਣ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਧਰਦਿਉ ਤੋਂ ਗੁਰਦੁਆਰਾ ਬਾਗ ਸਾਹਿਬ ਨੂੰ ਜਾਂਦੀ ਸੜਕ ‘ਤੇ ਪੈਂਦੀ ਡਰੇਨ ਦੇ ਪੁੱਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਦੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਜਾਂ ਜੀ.ਟੀ ਰੋਡ ਨਾਲ ਜੋੜਦੀਆਂ ਸਾਰੀਆਂ ਲਿੰਕ ਸੜਕਾਂ ਨੂੰ ਪਹਿਲ ਦੇ ਅਧਾਰ ’ਤੇ ਬਣਾ ਰਹੀ ਹੈ ਤਾਂ ਜੋ ਸਾਡੇ ਲੋਕਾਂ ਨੂੰ ਆਪਣੇ ਕੰਮਕਾਰ ਲਈ ਕਿਧਰੇ ਵੀ ਆਉਣਾ ਜਾਣਾ ਅਸਾਨ ਹੋ ਸਕੇ।ਲਿੰਕ ਸੜਕਾਂ ਨੂੰ ਚੌੜੇ ਕਰਨ ਦਾ ਕੰਮ ਜਾਰੀ ਹੈ ਅਤੇ ਪੜਾਅ ਵਾਰ ਇਸ ਕੰਮ ਨੂੰ ਪੂਰਾ ਕੀਤਾ ਜਾਵੇਗਾ।ਪੁੱਲ ਦਾ ਨੀਂਹ ਪੱਥਰ ਰੱਖਦੇ ਉਨਾਂ ਦੱਸਿਆ ਕਿ ਇਹ ਪੁੱਲ ਜੋ ਕਿ ਬਹੁਤ ਪੁਰਾਣਾ ਤੇ ਤੰਗ ਹੋ ਚੁੱਕਿਆ ਸੀ, ਨੂੰ ਲੋਕਾਂ ਦੀ ਮੰਗ ਅਨੁਸਾਰ ਨਵਾਂ ਬਣਾਇਆ ਜਾਵੇਗਾ।ਉਨਾਂ ਦੱਸਿਆ ਕਿ ਪਹਿਲਾ ਪੁੱਲ 3.30 ਮੀਟਰ ਚੌੜਾ ਸੀ ਅਤੇ ਹੁਣ ਨਵਾਂ ਪੁੱਲ ਇਸ ਤੋਂ ਦੁੱਗਣਾ ਭਾਵ 6.30 ਮੀਟਰ ਚੌੜਾ ਬਣਾਇਆ ਜਾਵੇਗਾ।ਇਸ ਪੁੱਲ ‘ਤੇ ਕਰੀਬ 18 ਲੱਖ ਰੁਪਏ ਦੀ ਲਾਗਤ ਆਵੇਗੀ।ਇਸ ਪੁੱਲ ਦੀ ਉਸਾਰੀ ਨਾਲ ਧਰਦਿਉ, ਨੰਗਲੀ, ਦਾਉਦ, ਰਜਧਾਨ, ਪੱਲ੍ਹਾ, ਬੁੱਟਰ ਸਿਵੀਆਂ, ਵਡਾਰਾ ਜੌਹਲ ਅਤੇ ਹੋਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਆਵਜਾਈ ਵਿਚ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਮਹਿਤਾ ਗੁਰਵਿੰਦਰ ਸਿੰਘ, ਸਰਪੰਚ ਰਾਣਾ ਸ਼ਾਹ, ਸਰਪੰਚ ਸੋਨੀ, ਸੁਖਦੇਵ ਸਿੰਘ, ਅਜੇ ਗਾਂਧੀ, ਗੁਰਜਿੰਦਰ ਸਿੰਘ, ਬਲਜੀਤ ਕੌਰ ਅਤੇ ਹੋਰ ਮੋਹਤਬਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …