ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ਼ ਦੇ ਇਤਿਹਾਸ ਵਿਭਾਗ ਵਲੋਂ ‘ਸਾਮਰਾਜ, ਨਸਲਵਾਦ ਅਤੇ ਗ਼ਦਰ ਲਹਿਰ ਦਾ ਜਨਮ’ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ।ਸਮਾਗਮ ’ਚ ਮਹਿਮਾਨ ਸਪੀਕਰ ਡਾ: ਅਮਨਦੀਪ ਬੱਲ ਸਨ, ਜੋ ਕਿ ਸਾਬਕਾ ਪ੍ਰੋਫੈਸਰ (ਸੇਵਾਮੁਕਤ) ਅਤੇ ਮੌਜ਼ੂਦਾ ਸਮੇਂ ’ਚ ਜਲਿਆਂਵਾਲਾ ਬਾਗ ਚੇਅਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਚੇਅਰਪਰਸਨ ਨੇ ਸ਼ਿਰਕਤ ਕੀਤੀ।
ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਨ ਉਪਰੰਤ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸਵਾਗਤੀ ਭਾਸ਼ਣ ਦਿੰਦਿਆਂ ਭਾਰਤੀ ਕੌਮੀ ਲਹਿਰ ’ਚ ਗ਼ਦਰ ਲਹਿਰ ਦੇ ਯੋਗਦਾਨ ਬਾਰੇ ਚਾਨਣਾ ਪਾਇਆ।ਉਨ੍ਹਾਂ ਕਿਹਾ ਕਿ ਸਾਮਰਾਜ ਨਿਰਮਾਤਾਵਾਂ ਕੋਲ ਆਪਣੀ ਪਰਜਾ ਨੂੰ ਨੀਵਾਂ ਦਿਖਾਉਣ ਦੀ ਕੁਦਰਤੀ ਪ੍ਰਵਿਰਤੀ ਹੁੰਦੀ ਹੈ।ਅਜਿਹੀ ਮਾਨਸਿਕਤਾ ਹਮੇਸ਼ਾਂ ਇਨਕਲਾਬੀ ਵਿਚਾਰਾਂ ਨੂੰ ਜਨਮ ਦਿੰਦੀ ਹੈ ਅਤੇ ਗ਼ਦਰ ਲਹਿਰ ਕੋਈ ਅਪਵਾਦ ਨਹੀਂ ਸੀ।ਉਨਾਂ ਅਜੋਕੀ ਇਨਕਲਾਬੀ ਲਹਿਰਾਂ ਨੂੰ ਸਮਝਣ ਲਈ ਇਤਿਹਾਸਕ ਘਟਨਾਵਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ।
ਡਾ. ਬੱਲ ਕਿਹਾ ਕਿ ਇਹ ਮਜ਼ਦੂਰ ਜਮਾਤ ਦੀ ਇਕ ਕ੍ਰਾਂਤੀਕਾਰੀ ਲਹਿਰ ਸੀ।ਜਿਸ ਦਾ ਉਦੇਸ਼ ਬ੍ਰਿਟਿਸ਼ ਸ਼ਾਸਨ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ।ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਅੰਦੋਲਨ ਵਿਦੇਸ਼ੀ ਧਰਤੀ ’ਤੇ ਸ਼ੁਰੂ ਹੋਇਆ ਸੀ।ਪਰ ਇਸ ਦਾ ਉਦੇਸ਼ ਅੰਗਰੇਜ਼ਾਂ ਦੀ ਗੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨਾ ਸੀ।ਉਨ੍ਹਾਂ ਕਿਹਾ ਕਿ ਗਦਰ ਲਹਿਰ ਪਹਿਲੀ ਧਰਮ ਨਿਰਪੱਖ ਲਹਿਰ ਸੀ ਜੋ ਭਾਰਤ ਨੂੰ ਇਕ ਲੋਕਤੰਤਰੀ ਗਣਤੰਤਰ ਰਾਜ ਬਣਾਉਣਾ ਚਾਹੁੰਦੀ ਸੀ।ਇਸ ਤੋਂ ਪਹਿਲਾਂ ਵਿਭਾਗ ਇੰਚਾਰਜ਼ ਡਾ. ਸੁਖਜੀਤ ਸਿੰਘ ਨੇ ਮਹਿਮਾਨ ਬੁਲਾਰੇ ਬਾਰੇ ਸੰਖੇਪ ਜਾਣ-ਪਛਾਣ ਕਰਵਾਈ।ਅੰਤ ’ਚ ਪ੍ਰੋ: ਜਸਪ੍ਰੀਤ ਕੌਰ ਡੀਨ ਆਰਟਸ ਐਂਡ ਹਿਊਮੈਨਟੀਜ਼ ਅਤੇ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਨੇ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਜਸਵਿੰਦਰ ਸਿੰਘ, ਪ੍ਰੋ: ਸਾਕਸ਼ੀ, ਡਾ: ਹਰਮਨਦੀਪ ਸਿੰਘ, ਪ੍ਰੋ: ਅਮਨਦੀਪ ਸਿੰਘ, ਪ੍ਰੋ. ਗੁਰਸਾਹਿਬ ਸਿੰਘ, ਪ੍ਰੋ: ਗਜ਼ਲ ਸੋਢੀ ਅਤੇ ਪ੍ਰੋ: ਮਨਪ੍ਰੀਤ ਕੌਰ, ਪ੍ਰੋ: ਗੁਰਵੇਲ ਸਿੰਘ ਮੱਲ੍ਹੀ ਆਦਿ ਹਾਜ਼ਰ ਸਨ।
Check Also
ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ
ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …