Thursday, May 29, 2025
Breaking News

ਖ਼ਾਲਸਾ ਕਾਲਜ ਵਿਖੇ ‘ਫੂਡ ਪ੍ਰੋਸੈਸਿੰਗ ’ਚ ਉਦਮ’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਦੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵਲੋਂ ‘ਫੂਡ ਪ੍ਰੋਸੈਸਿੰਗ ’ਚ ਉੱਦਮਤਾ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਦਾ ਮਕਸਦ ਵਿਦਿਆਰਥੀਆਂ ’ਚ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਫੂਡ ਪ੍ਰੋਸੈਸਿੰਗ ਉਦਯੋਗ ’ਚ ਮੌਕਿਆਂ ਦੀ ਖੋਜ਼ ਕਰਨ ਲਈ ਜਾਗਰੂਕ ਕਰਨਾ ਸੀ।ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਸਰਪ੍ਰਸਤੀ ਹੇਠ ਕਾਲਜ ਵਿਖੇ ਇੰਸਟੀਚਿਊਸ਼ਨ ਇਨੋਵੇਸ਼ਨ ਸੈਲ (ਆਈ.ਆਈ.ਸੀ) ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਸੈਮੀਨਾਰ ’ਚ ਉੱਘੀ ਹਸਤੀ ਪ੍ਰੋ. ਡਾ. ਦਲਬੀਰ ਸਿੰਘ ਸੋਗੀ (ਗੁਰੂ ਨਾਨਕ ਦੇਵ ਯੂਨੀਵਰਸਿਟੀ) ਨੇ ਫੂਡ ਪ੍ਰੋਸੈਸਿੰਗ ਸੈਕਟਰ ’ਚ ਵੱਖ-ਵੱਖ ਪਹਿਲੂਆਂ ਮਾਰਕੀਟ ਰੁਝਾਨ, ਤਕਨੀਕੀ ਤਰੱਕੀ, ਚੁਣੌਤੀਆਂ ਅਤੇ ਸੰਭਾਵੀ ਵਪਾਰਿਕ ’ਤੇ ਚਰਚਾ ਕੀਤੀ।ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ’ਚ ਮੁਹਾਰਤ, ਉਤਪਾਦ ਵਿਕਾਸ ਅਤੇ ਗੁਣਵਤਾ ਨਿਯੰਤਰਣ ਤੋਂ ਲੈ ਕੇ ਮਾਰਕੀਟਿੰਗ ਅਤੇ ਬਰਾਂਡਿੰਗ ਰਣਨੀਤੀਆਂ ਤੱਕ ਇਸ ਖੇਤਰ ’ਚ ਸਫਲਤਾ ਲਈ ਲੋੜੀਂਦੇ ਮੁੱਖ ਕਾਰਕਾਂ ’ਤੇ ਰੌਸ਼ਨੀ ਪਾਈ।
ਡਾ. ਮਹਿਲ ਸਿੰਘ ਨੇ ਕਿ ਉੱਦਮੀ ਉਭਰ ਰਹੇ ਰੁਝਾਨਾਂ ਜਿਵੇਂ ਕਿ ਸਿਹਤਮੰਦ ਅਤੇ ਵਧੇਰੇ ਟਿਕਾਊ ਭੋਜਨ ਵਿਕਲਪ, ਨਵੀਨਤਾਕਾਰੀ ਭੋਜਨ ਤਕਨਾਲੋਜੀ ਅਤੇ ਰਸੋਈ ਸ਼ੈਲੀ ਦੇ ਸੰਯੋਜਨ ਦਾ ਲਾਭ ਲੈ ਰਹੇ ਹਨ।ਉਹ ਸੋਸ਼ਲ ਮੀਡੀਆ ਦਾ ਵੀ ਲਾਭ ਉਠਾ ਰਹੇ ਹਨ ਅਤੇ ਖੱਪਤਕਾਰਾਂ ਦਾ ਧਿਆਨ ਖਿੱਚਣ ਲਈ ਵਿਲੱਖਣ ਖਾਣੇ ਦੇ ਤਜ਼ਰਬੇ ਤਿਆਰ ਕਰ ਰਹੇ ਹਨ।ਜਿਵੇਂ ਕਿ ਭੋਜਨ ਉਦਯੋਗ ਬਦਲਦਾ ਜਾ ਰਿਹਾ ਹੈ ਆਉਣ ਵਾਲੇ ਸਮੇਂ ’ਚ ਉੱਦਮੀ ਇਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।ਉਨ੍ਹਾਂ ਕਿਹਾ ਕਿ ਕਾਲਜ ਉਚੇਰੀ ਸਿੱਖਿਆ ਦੀ ਇਕ ਮਸ਼ਹੂਰ ਸੰਸਥਾ ਹੈ, ਜੋ ਅਕਾਦਮਿਕ ਉੱਤਮਤਾ, ਖੋਜ਼ ਅਤੇ ਨਵੀਨਤਾ ਲਈ ਆਪਣੀ ਵਚਨਬੱਧਤਾ ਲਈ ਜਾਣੀ ਜਾਂਦੀ ਹੈ।
ਵਿਭਾਗ ਮੁਖੀ ਡਾ. ਮਨਬੀਰ ਸਿੰਘ ਨੇ ਡਾ. ਸੋਗੀ ਦਾ ਧੰਨਵਾਦ ਪ੍ਰਗਟ ਕੀਤਾ।ਸਮਾਪਤੀ ਭਾਸ਼ਣ ’ਚ ਡਾ. ਗੁਰਸ਼ਰਨ ਕੌਰ ਅਤੇ ਡਾ. ਸੰਦੀਪ ਸਿੰਘ ਨੇ ਮਹਿਮਾਨ ਬੁਲਾਰੇ ਅਤੇ ਸਮੂਹ ਯੋਗਦਾਨੀਆਂ ਦਾ ਧੰਨਵਾਦ ਕੀਤਾ।ਡਾ. ਤਮਿੰਦਰ ਸਿੰਘ ਭਾਟੀਆ, ਡਾ. ਐਮ.ਐਸ ਬੱਤਰਾ, ਡਾ: ਅਮਿਤ ਆਨੰਦ ਆਦਿ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀਆਂ, ਫੈਕਲਟੀ ਅਤੇ ਫੂਡ ਸਾਇੰਸ ਅਤੇ ਟੈਕਨਾਲੋਜੀ ਦੇ ਖੇਤਰ ਦੇ ਮਾਹਿਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …