ਸੰਗਰੂਰ, 17 ਨਵੰਬਰ (ਜਗਸੀਰ ਲੌਂਗੋਵਾਲ) – ਪੰੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਸੰਗਰੂਰ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸ੍ਰੀ ਮਸਤੂਆਣਾ ਸਾਹਿਬ ਦੀ ਪਵਿੱਤਰ ਧਰਤੀ ‘ਤੇ ਆਯੋਜਿਤ ਕੀਤੀਆਂ ਗਈਆਂ।ਜਿੰਨਾਂ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਇਹਨਾਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਦਿਆਂ 3 ਅਹਿਮ ਖੇਡਾਂ ਵਿੱਚ ਜਿੱਤ ਹਾਸਿਲ ਕਰਦੇ ਹੋਏ 3 ਸੋਨੇ ਦੇ ਤਮਗੇ ਜਿੱਤ ਕੇ ਆਪਣੇ ਸਕੂਲ, ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।ਮੈਡਮ ਕਰਮਜੀਤ ਕੌਰ ਅਤੇ ਰਣਜੀਤ ਕੌਰ ਨੇ ਦੱਸਿਆ ਕਿ ਖੋ ਖੋ ਵਿੱਚ ਲੜਕਿਆਂ ਨੇ ਗਹਿਗੱਚ ਮੁਕਾਬਲਿਆਂ ਵਿੱਚ ਉਚ ਕੋਟੀ ਦਾ ਪ੍ਰਦਰਸ਼ਨ ਕਰਦਿਆਂ ਸੁਨਹਿਰੀ ਤਮਗਾ ਅਤੇ ਖੋ-ਖੋ ਲੜਕੀਆਂ ਦੀ ਟੀਮ ਨੇ ਞੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਜਿੱਤਿਆ ਅਤੇ ਰੱਸਾ ਕਸ਼ੀ ਮੁਕਾਬਲੇ ਵਿੱਚ ਵੀ ਰੱੱੱਤੋਕੇ ਦੇ ਜੁਝਾਰੂ ਸਭ ਟੀਮਾਂ ਨੂੰ ਪਛਾੜਦੇ ਹੋਏ ਸੋਨੇ ਦਾ ਤਮਗਾ ਜਿੱਤਣ ਵਿੱਚ ਕਾਮਯਾਬ ਰਹੇ।ਹੁਣ ਇਹ ਖਿਡਾਰੀ ਰਾਜ ਪੱਧਰੀ ਖੇਡਾਂ ਲਈ ਜ਼ਿਲ੍ਹਾ ਸੰਗਰੂਰ ਦੀ ਪ੍ਰਤੀਨਿਧਤਾ ਕਰਨਗੇ।ਪਿੰਡ ਪਹੁੰਚਣ ਤੇ ਪੰਚਾਇਤ, ਪਿੰਡ ਵਾਸੀਆਂ ਅਤੇ ਸਕੂਲ ਸਟਾਫ ਵਲੋਂ ਜੇਤੂ ਖਿਡਾਰੀਆਂ, ਖੋ-ਖੋ ਕੋਚ ਅੰਮ੍ਰਿਤਪਾਲ ਸਿੰਘ, ਰੱਸਾ ਕਸ਼ੀ ਦੇ ਕੋਚ ਸਾਹਿਲਪ੍ਰੀਤ ਸਿੰਘ ਅਤੇ ਮਨਜਸ਼ਨਜੀਤ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ।ਸਰਪੰਚ ਕੁਲਦੀਪ ਕੌਰ, ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਬਲਜੀਤ ਬੱਲੀ, ਗਿਆਨ ਸਿੰਘ ਭੁੱਲਰ, ਸਾਹਿਬ ਸਿੰਘ, ਪਾਲੀ ਧਨੌਲਾ, ਹਰਮਿੰਦਰ ਰੂਮੀ, ਧਰਮ ਸਿੰਘ, ਮਨਜੀਤ ਸਿੰਘ ਫੌਜੀ, ਸਾਬਕਾ ਸਰਪੰਚ ਗੁਰਚਰਨ ਸਿੰਘ ਅਤੇ ਪ੍ਰਵੀਨ ਕੌਰ ਆਦਿ ਇਸ ਸਮੇਂ ਹਾਜ਼ਰ ਸਨ।ਸਕੂਲ ਇੰਚਾਰਸ ਸੁਰਿੰਦਰ ਸਿੰਘ ਨੇ ਜੇਤੂ ਖਿਡਾਰੀਆਂ, ਉਹਨਾਂ ਦੇ ਮਾਪਿਆਂ, ਰੱਸਾ ਕਸ਼ੀ ਦੇ ਇੰਚਾਰਜ਼ ਪ੍ਰਦੀਪ ਸਿੰਘ, ਖੋ-ਖੋ ਲੜਕੀਆਂ ਇੰਚਾਰਜ਼ ਮੈਡਮ ਚਰਨਜੀਤ ਕੌਰ, ਸੁਖਪਾਲ ਸਿੰਘ ਅਤੇ ਸਤਪਾਲ ਕੌਰ ਨੂੰ ਵਧਾਈ ਦਿੱਤੀ।ਮੈਡਮ ਰੇਨੂੰ ਸਿੰਗਲਾ ਨੇ ਦੱਸਿਆ ਕਿ ਰੱਤੋਕੇ ਸਕੂਲ ਦੇ ਇਹ ਖਿਡਾਰੀ ਰਾਜ ਪੱਧਰੀ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਕਰਨਗੇ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …