Tuesday, December 5, 2023

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਜਿਲ੍ਹਾ ਪੱਧਰੀ ‘ਵਿਗਿਆਨ ਮੰਥਨ ਪ੍ਰਤਿਯੋਗਿਤਾ’ ‘ਚ ਅੱਵਲ

ਅੰਮ੍ਰਿਤਸਰ, 18 ਨਵੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਪੜ੍ਹਦੀ ਨੌਵੀਂ ਕਲਾਸ ਦੀ ਵਿਦਿਆਰਥਣ ਪ੍ਰਭਮੇਹਰ ਨੇ ‘ਜਿਲ੍ਹਾ ਪੱਧਰੀ ਵਿਗਿਆਨ ਮੰਥਨ ਪ੍ਰਤਿਯੋਗਿਤਾ’ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਭਾਰਤ ਸਿਖਿਆ ਵਿਭਾਗ ਅਤੇ ਐਨ.ਸੀ.ਈ.ਆਰ.ਟੀ ਵਲੋਂ ਜਿਲ੍ਹਾ ਪੱਧਰ ਦੀ ਪ੍ਰਤੀਯੋਗਿਤਾ ਦਾ ਬੀਤੇ ਦਿਨੀ ਆਯੋਜਨ ਕਰਵਾਇਆ ਗਿਆ।ਇਹ ਪ੍ਰਤੀਯੋਗਿਤਾ ਵਿਗਿਆਨ ‘ਤੇ ਆਧਾਰਿਤ ਆਨਲਾਈਨ ਪ੍ਰਸ਼ਨੋਤਰੀ ਸੀ।ਇਸ ਵਿੱਚ ਜਿਲ਼੍ਹੇ ਦੇ ਕਈ ਵਿਦਿਆਰਥੀਆਂ ਨੇ ਭਾਗ ਲਿਆ।ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਪ੍ਰਭਮੇਹਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਰਾਜ ਪੱਧਰੀ ਪ੍ਰਤੀਯੋਗਿਤਾ ਲਈ ਵੀ ਆਪਣੀ ਚੋਣ ਕਰਵਾਈ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਜਿਥੇ ਵਿਦਿਆਰਥਣ ਨੂੰ ਵਧਾਈ ਦਿੱਤੀ, ਉਥੇ ਟੀਚਰਾਂ ਦੀ ਸਰਾਹਨਾ ਕੀਤੀ।ਸਕੂਲ਼ ਚੇਅਰਮੈਨ ਡਾ. ਵੀ.ਪੀ ਲੱਖਨਪਾਲ, ਖੇਤਰੀ ਅਧਿਕਾਰੀ ਡਾ. ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥਣ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Check Also

ਲੋਕ ਕਲਾ ਮੰਚ ਵਲੋਂ ਮਰਹੂਮ ਗਾਇਕ ਜਨਾਬ ਕੁਲਦੀਪ ਮਾਣਕ ਦੇ ਸਪੁੱਤਰ ਯੁਧਵੀਰ ਮਾਣਕ ਦਾ ਸਨਮਾਨ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਪੰਜਾਬੀ ਗਾਇਕੀ ਦੇ ਬਾਦਸ਼ਾਹ ਮਰਹੂਮ ਕੁਲਦੀਪ ਮਾਣਕ …