Thursday, January 2, 2025

ਪੰਜਾਬ ‘ਚ ਪੀ.ਐਮ.ਜੀ.ਐਸ.ਵਾਈ ਅਧੀਨ ਪੇਂਡੂ ਸੜਕਾਂ ਦਾ ਹੋਵੇਗਾ ਨਿਰਮਾਣ – ਲੋਕ ਨਿਰਮਾਣ ਮੰਤਰੀ

ਅੰਮ੍ਰਿਤਸਰ, 22 ਨਵੰਬਰ (ਸੁਖਬੀਰ ਸਿੰਘ) – ਮਿਸ਼ਨ ਲਾਈਫ ਦੇ ਤਹਿਤ ਵਾਤਾਵਰਨ ਦੀ ਰੱਖਿਆ ਅਤੇ ਸੰਭਾਲ ਦੇ ਆਦੇਸ਼ ਨਾਲ, ਪੰਜਾਬ ਰਾਜ ਨੇ 41 ਅਤੇ 4 ਨਵੀਂ ਦਿੱਲੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਗ੍ਰਾਮ ਸੜ੍ਹਕ ਯੋਜਨਾ ਅਧੀਨ 16 ਪੇਂਡੂ ਸੜਕਾਂ (ਲੰਬਾਈ 138.41 ਕਿਲੋਮੀਟਰ) ਦਾ ਨਿਰਮਾਣ ਸ਼ੁਰੂ ਕੀਤਾ ਹੈ।ਜਿਸ ਨੂੰ ਨੈਨੋ ਟੈਕਨਾਲੋਜੀ ਕਿਹਾ ਜਾਂਦਾ ਹੈ।ਇਸ ਨਵੀਂ ਟੈਕਨਾਲੋਜੀ ਦੀ ਵਰਤੋ ਤੇ ਲਾਭ ਬਾਰੇ ਜਾਗਰੂਕਤਾ ਫੈਲਾਉਣ ਲਈ ਅੰਮ੍ਰਿਤਸਰ ਵਿਖੇ ਅੰਤਰਰਾਜੀ ਵਰਕਸ਼ਾਪ ਦਾ ਆਯੋਜਨ ਕੀਤਾ।ਜਿਸ ਵਿੱਚ ਦੇਸ਼ ਭਰ ਦੇ ਸਾਰੇ ਰਾਜਾਂ ਦੇ ਸੀਨੀਅਰ ਇੰਜੀਨੀਅਰਾਂ ਨੇ 21 ਅਤੇ 22 ਨਵੰਬਰ 2023 ਨੂੰ ਰਾਜ ਦਾ ਦੌਰਾ ਕੀਤਾ।ਡੈਲੀਗੇਸ਼ਨ ਨੇ ਤਰਨ ਤਾਰਨ ਵਿਖੇ ਉਸਾਰੀ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਗ੍ਰੀਨ/ਨਿਊ ਟੈਕਨਾਲੋਜੀ ‘ਤੇ ਵਿਚਾਰ ਵਿਟਾਂਦਰਾ ਕਰਨ ਲਈ ਵਰਕਸ਼ਾਪ ਵਿੱਚ ਭਾਗ ਲਿਆ।
ਤਕਨੀਕੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਇਸ ਨਵੀ ਤਕਨੀਕ ਦੇ ਤਹਿਤ ਸਬ-ਸਾਇਲ, ਜੀਐਸ.ਬੀ ਅਤੇ ਡਬਲਯੂ.ਬੀ.ਐਮ.ਲੇਅਰ ਦੀ ਕੈਮੀਕਲ ਬਾਡਿੰਗ ਸੜ੍ਹਕ ਦੇ ਚੋੜਾਈ ਵਾਲੇ ਹਿੱਸੇ ਦੀ ਮੋਟਾਈ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ, ਜਿਸ ਨਾਲ ਕੁਦਰਤੀ ਸਾਧਨਾਂ ਦੀ ਕਾਫੀ ਬੱਚਤ ਹੁੰਦੀ ਹੈ।ਟੈਕਨਾਲੋਜੀ ਦੀ ਵਰਤੋ ਨਾਲ, ਉਸਾਰੀ ਦੀ ਲਾਗਤ ਇਨਾਂ 16 ਸੜਕਾਂ ਤੇ ਕਰੀਬ 1.50 ਲੱਖ ਮੀਟਰਕ ਟਨ ਜੀ.ਐਸ.ਬੀ ਅਤੇ ਪੱਥਰ ਦੀ ਬਚਤ ਹੋਵੇਗੀ।ਲੁੱਕ ਦੀ ਪਰਤ ਦੀ ਮਜ਼ਬੂਤੀ ਵੀ ਕੀਤੀ ਜਾਦੀ ਹੈ, ਜੋ ਕਿ ਸੜਕ ਦੇ ਪੀ.ਸੀ ਦੀ ਲੇਅਰ ਦੀ ਸਮੇਂ ਦੀ ਮਿਆਦ ਨੂੰ ਵਧਾਉਂਦੀ ਹੈ।ਨਤੀਜੇ ਵਜੋਂ ਮਾਈਨਿੰਗ ਦੀ ਘੱਟ ਲੋੜ ਅਤੇ ਕਾਰਬਨ ਫੁੱਟ ਪ੍ਰਿੰਟਸ ਵਿੱਚ ਕਮੀ ਆਵੇਗੀ ਅਤੇ ਇਸ ਤਰਾਂ ਵਾਤਾਵਰਣ ਦੀ ਰੱਖਿਆ ਅਤੇ ਸੰਭਾਲ ਹੋਵੇਗੀ।
ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਨੈਨੋ ਟੈਕਨਾਲੋਜੀ ਤੋ ਇਲਾਵਾ, ਰਾਜ 48 ਪੇਂਡੂ ਸੜਕਾਂ (546 ਕਿਲੋਮੀਟਰ ਲੰਬਾਈ) ਦੇ ਨਿਰਮਾਣ ਵਿੱੱਚ ਵੀ ਵੇਸਟ ਪਲਾਸਟਿਕ ਦੀ ਵਰਤੋਂ ਕਰ ਰਿਹਾ ਹੈ।ਵੱਖ-ਵੱਖ ਰਾਜਾਂ ਦੇ ਇੰਜੀਨੀਅਰ, ਰਾਜ ਦੀ ਤਕਨੀਕੀ ਏਜੰਸੀ, ਨਵੀਂ ਟੈਕਨਾਲੋਜੀ ਦੇ ਸਪਲਾਈਰ ਦੇ ਤਕਨੀਕੀ ਮਾਹਰ, ਸਟੇਟ ਕੁਆਲਟੀ ਮੋਨੀਟਰ, ਠੇਕੇਦਾਰ ਆਦਿ ਨੇ ਆਪਣੇ ਤਜਰਬੇ ਅਤੇ ਨਵੀਂ ਟੈਕਨਾਲੋਜੀ ਅਪਣਾਉਣ ‘ਚ ਦਰਪੇਸ਼ ਚੁਣੋਤੀਆਂ ਸਾਂਝੀਆਂ ਕੀਤੀਆਂ।

Check Also

ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …