Thursday, July 18, 2024

ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਲੋਂ ਨਵੀਆਂ ਵੋਟਾਂ ਬਣਾਉਣ ਲਈ ਬੂਥ ਲੈਵਲ ਅਫ਼ਸਰ ਨਾਲ ਮੀਟਿੰਗ

ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) – 13-ਮਜੀਠਾ ਵਿਧਾਨ ਸਭਾ ਚੋਣ ਹਲਕੇ ਦੀ ਮੀਟਿੰਗ ਅੱਜ ਡਾ. ਹਰਨੂਰ ਕੌਰ ਢਿੱਲੋਂ ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਮਜੀਠਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੌਰਾਨ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਲੋਂ ਇੱਕ ਇੱਕ ਬੂਥ ਲੈਵਲ ਅਫ਼ਸਰ ਨਾਲ ਗਰਾਊਂਡ ਲੈਵਲ ਚਰਚਾ ਕੀਤਾ ਅਤੇ ਚਾਲੂ ਸੁਧਾਈ ਦੌਰਾਨ 18-19 ਦੇ ਵੋਟਰਾਂ ਦੀ ਰਜਿਸਟਰੇਸ਼ਨ ਦਾ ਬਾਕੀ ਰਹਿੰਦਾ ਟਾਰਗੈਟ ਹਰ ਹਾਲਤ ਮਿਤੀ 01.12.2023 ਤੋਂ ਪਹਿਲਾਂ ਪਹਿਲਾਂ ਪੂਰਾ ਕਰਨ ਦੀ ਹਦਾਇਤ ਕੀਤੀ ਗਈ ਹੈ।ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵੱਲੋਂ ਬੂਥ ਲੈਵਲ ਅਫ਼ਸਰਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਅਤੇ ਸ਼ੰਕਿਆਂ ਦਾ ਨਿਵਾਰਣ ਕੀਤਾ ਗਿਆ।ਸੈਕਟਰ ਅਫ਼ਸਰਾਂ ਨੁੰ ਹਦਾਇਤ ਕੀਤੀ ਗਈ ਹਰ ਹਫਤੇ ਆਪਣੇ ਅਧੀਨ ਆਉਂਦੇ ਸਮੂਹ ਬੂਥ ਲੈਵਲ ਅਫ਼ਸਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੇ ਆਨਲਾਈਨ ਫਾਰਮਾਂ ਅਤੇ ਫਿਜ਼ੀਕਲੀ ਪ੍ਰਾਪਤ ਹੋਏ ਫਾਰਮਾਂ ਦਾ ਮਿਲਾਨ ਕਰ ਲਿਆ ਜਾਵੇ ਅਤੇ ਬਾਕੀ ਰਹਿੰਦੇ ਫਾਰਮ ਜੋ ਕਿ ਬੂਥ ਲੈਵਲ ਅਫ਼ਸਰ ਦੁਆਰਾ ਕਿਸੇ ਵੀ ਕਾਰਣ ਆਨਲਾਈਨ ਐਂਟਰੀ ਕਰਨ ਤੋਂ ਬਾਕੀ ਰਹਿ ਗਏ ਹਨ, ਇਹ ਇਕੱਤਰ ਕਰਕੇ ਐਸ.ਡੀ.ਐਮ ਦਫ਼ਤਰ ਨੂੰ ਭੇਜ ਦਿੱਤੇ ਜਾਣ, ਜਿਥੇ ਇਨ੍ਹਾਂ ਫਾਰਮਾਂ ਦੀ ਐਂਟਰੀ ਆਪਰੇਟਰ ਲੌਗਿਨ ‘ਚ ਕੀਤੀ ਜਾਵੇਗੀ।ਮੀਟਿੰਗ ਵਿੱਚ ਆਏ ਲਗਭਗ ਸਾਰੇ ਬੂਥ ਲੈਵਲ ਅਫ਼ਸਰਾਂ ਨੇ ਘੱਟਗਿਣਤੀ ਵਿੱਚ ਆਨਲਾਈਨ ਹੋਏ ਫਾਰਮਾਂ ਦਾ ਕਾਰਣ ਇਹੋ ਦੱਸਿਆ ਗਿਆ ਕਿ ਮੋਬਾਈਲ ਐਪਲੀਕੇਸ਼ਨ ਸਹੀ ਢੰਗ ਨਾਲ ਕੰਮ ਨਹੀਂ ਕਰਦੀ ਹੈ ਅਤੇ ਬਾਰ ਬਾਰ ਐਰਰ ਆਉਂਦਾ ਰਹਿੰਦਾ ਹੈ, ਕਈ ਵਾਰ ਫਾਰਮ ਭਲੀ-ਭਾਂਤ ਭਰਨ ਤੋਂ ਬਾਅਦ ਅਖੀਰਲੇ ਮੌਕੇ ਸਬਮਿਟ ਕਰਨ ‘ਤੇ ਦੋਬਾਰਾ ਸਟੇਜ ਨੰ. 1 ਤੇ ਕਰਸਰ ਚਲਾ ਜਾਂਦਾ ਹੈ ਕਿ ਇੱਕ ਹੀ ਫਾਰਮ ਪੰਜ-ਛੇ ਵਾਰ ਡੈਟਾ ਐੈਂਟਰੀ ਕਰਨ ਤੋਂ ਬਾਅਦ ਸਬਮਿਟਡ ਸਕਸੈਸਫੁਲੀ ਦਾ ਮੈਸੇਜ਼ ਪ੍ਰਾਪਤ ਹੁੰਦਾ ਹੈ, ਜਿਸ ਕਰਕੇ ਫਾਰਮ ਆਨਲਾਈਨ ਕਰਨ ਵਿੱਚ ਬੇਲੋੜੀ ਦੇਰੀ ਹੋ ਰਹੀ ਹੈ।ਹਾਲਾਂਕਿ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੇ ਮੁੜ ਹਦਾਇਤ ਕੀਤੀ ਕਿ ਜਿੰਨ੍ਹਾਂ ਵੀ ਬੂਥ ਲੈਵਲ ਅਫ਼ਸਰਾਂ ਨੂੰ ਕਿਸੇ ਵੀ ਕਾਰਣ ਕੋਈ ਮੁਸ਼ਕਲ ਹੈ, ਉਹ ਫਾਰਮ ਐਸ.ਡੀ.ਐਮ ਦਫ਼ਤਰ ਵਿਖੇ ਪਹੁੰਚਦੇ ਕਰ ਦਿੱਤੇ ਜਾਣ।
ਸਮੂਹ ਸੈਕਟਰ ਅਫ਼ਸਰਾਂ ਨਾਲ ਮੁਖਾਤਬ ਹੁੰਦੇ ਹੋਏ ਦੱਸਿਆ ਗਿਆ ਕਿ ਡਰਾਫਟ ਰੋਲ 2024 ਦੇ ਕੁੱਲ 1,62,976 ਵੋਟਰਾਂ ਵਿਚੋਂ 18-19 ਸਾਲ ਨੌਜਵਾਨਾਂ ਦੀ ਗਿਣਤੀ 2575 ਹੈ, ਜਿਲ੍ਹਾ ਚੋਣ ਅਫ਼ਸਰ ਵਲੋਂ ਸੈਂਸਜ ਡੈਟਾ ਅਨੁਸਾਰ ਚਾਲੂ ਸੁਧਾਈ ਦੌਰਾਨ 5920 ਨਵਯੁਵਕਾਂ ਦੀ ਹੋਰ ਰਜਿਸਟਰੇਸ਼ਨ ਦਾ ਟਾਰਗੈਟ ਦਿੱਤਾ ਗਿਆ ਹੈ।ਪਰੰਤੂ ਈ.ਆਰ.ਓ.ਨੈਟ ਡੈਟਾ ਵਿੱਚ ਉਮਰ 18-19 ਸਾਲ ਦੇ ਬਿਨੈਕਾਰਾਂ ਦੇ ਕੇਵਲ 1355 ਫਾਰਮ ਹੀ ਆਨਲਾਈਨ ਹੋਏ ਹਨ। ਇਸ ਲਈ ਤਰਜ਼ੀਹ ਦੇ ਆਧਾਰ ਬਾਕੀ ਰਹਿੰਦੇ ਨਵਯੁਵਕਾਂ ਦੀ ਰਜਿਸਟਰੇਸ਼ਨ ਕੀਤੀ।

 

Check Also

ਭਾਰਤੀ ਸਟੇਟ ਬੈਂਕ ਦੇ ਅਧਿਕਾਰੀਆਂ ਨੇ ਬੂਟੇ ਲਗਾਏ

ਸੰਗਰੂਰ, 17 ਜੁਲਾਈ (ਜਗਸੀਰ ਲੌਂਗੋਵਾਲ) – ਐਸ.ਬੀ.ਆਈ ਵਲੋਂ ਸੀ.ਐਸ.ਆਰ ਗਤੀਵਿਧੀ ਅਧੀਨ “ਇਕ ਪੇੜ ਮਾਂ ਦੇ …