ਅੰਮ੍ਰਿਤਸਰ, 26 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਿਸਾਨ ਸਿਖਲਾਈ ਕੇਂਦਰ ਵਿਖੇ ਸ਼ਹਿਦ ਦੀਆਂ ਮੱਖੀਆਂ ਪਾਲਣ ਸਬੰਧੀ ਲਗਾਇਆ ਗਿਆ ਸਿਖਲਾਈ ਕੋਰਸ ਅੱਜ ਸਮਾਪਤ ਹੋ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ 17 ਨਵੰਬਰ ਤੋਂ ਖੇਤੀਬਾੜੀ ਸੂਚਨਾ ਅਫ਼ਸਰ ਜਸਵਿੰਦਰ ਸਿੰਘ ਭਾਟੀਆ ਵਲੋਂ ਆਰੰਭ ਕੀਤੇ ਇਸ ਕੋਰਸ ’ਚ ਕਿਸਾਨ ਅਤੇ ਸ.ਸ.ਸ ਸਕੂਲ ਜਬੋਵਾਲ ਅਤੇ ਕਿਆਮਪੁਰ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਭਾਟੀਆ ਨੇ ਇਸ ਕੋਰਸ ਦੌਰਾਨ ਸ਼ਹਿਦ ਦੀਆਂ ਮੱਖੀਆਂ ਦੇ ਜੀਵਨ ਚੱਕਰ, ਸ਼ਹਿਦ ਬਣਾਉਣ ਦੀ ਪ੍ਰਕਿਰਿਆ ਸਬੰਧੀ ਅਤੇ ਸ਼ਹਿਦ ਕੱਢਣ ਦੇ ਤਰੀਕੇ ਸਬੰਧੀ ਵਿਸਥਾਰ ’ਚ ਜਾਣਕਾਰੀ ਦਿੱਤੀ। ਜਦਕਿ ਖੇਤੀਬਾੜੀ ਵਿਕਾਸ ਅਫਸਰ, ਸ੍ਰੀਮਤੀ ਸ਼ਿਵਾਨੀ ਪਲਿਆਲ ਅਤੇ ਸ੍ਰੀਮਤੀ ਰੀਨੂੰ ਵਿਰਦੀ ਨੇ ਸ਼ਹਿਦ ਦੀ ਮਹੱਤਤਾ ਅਤੇ ਮੰਡੀਕਰਣ ਸਬੰਧੀ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਆਏ ਡਾ. ਆਸਥਾ ਨੇ ਸ਼ਹਿਦ ਦੀ ਮੱਖੀਆਂ ਲਈ ਲੋੜੀਦੇ ਫਲੋਰਾਂ ਅਤੇ ਮੱਖੀ ਕਟੁੰਬਾਂ ਦੀ ਸਾਂਭ-ਸੰਭਾਲ ਬਾਰੇ ਅਤੇ ਡਾ. ਗੁਰਮੀਤ ਸਿੰਘ ਨੇ ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।ਕੋਰਸ ਦੌਰਾਨ ਬਾਗਬਾਨੀ ਵਿਭਾਗ ਵਲੋਂ ਡਿਪਟੀ ਡਾਇਰੈਕਟਰ ਡਾ. ਸੁਖਦੀਪ ਸਿੰਘ ਹੁੰਦਲ ਅਤੇ ਸ੍ਰੀਮਤੀ ਕਿਰਨਬੀਰ ਕੌਰ ਵਲੋਂ ਮਹਿਕਮੇ ਦੀ ਸਕੀਮਾਂ ਅਤੇ ਬਕਸਿਆਂ ’ਤੇ ਮਿਲਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ।ਡਾ. ਰਕੇਸ਼ ਸ਼ਰਮਾ ਨੇ ਆਮਦਨ ਅਤੇ ਖਰਚਿਆਂ ਬਾਰੇ ਜਾਣੂ ਕਰਵਾਇਆ।ਇਸ ਟ੍ਰੇਨਿੰਗ ਦੌਰਾਨ ਵੋਕੇਸ਼ਨਲ ਮਾਸਟਰ ਸੰਜੀਵ ਸਿਆਲ ਅਤੇ ਮਨਜੀਤ ਸਿੰਘ ਦਾ ਭਰਪੂਰ ਯੋਗਦਾਨ ਰਿਹਾ।ਕੋਰਸ ਦੀ ਸਮਾਪਤੀ ਦੌਰਾਨ ਭਾਟੀਆ ਦੁਆਰਾ ਪ੍ਰੈਕਟੀਕਲ ਟ੍ਰੇਨਿੰਗ ਵੀ ਕਰਵਾਈ ਗਈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …