Wednesday, December 4, 2024

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਗਾਇਕ ਲਾਭ ਹੀਰਾ ਦਾ ਧਾਰਮਿਕ ਸਿੰਗਲ ਟਰੈਕ “ਬਾਬਾ ਨਾਨਕਾ” ਰਲੀਜ਼

ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ)- ਪੰਜਾਬੀ ਸੰਗੀਤ ਇੰਡਸਟਰੀ ਦੇ ਸਥਾਪਿਤ ਗਾਇਕ ਲਾਭ ਹੀਰਾ ਆਪਣੇ ਗਾਏ ਹੋਏ ਸਦਾਬਹਾਰ ਗੀਤਾਂ ਕਰਕੇ ਅੱਜ ਵੀ ਦੇਸ਼ ਵਿਦੇਸ਼ ਵਿਚ ਵੱਸਦੇ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਿਹਾ ਹੈ।ਗਾਇਕ ਲਾਭ ਹੀਰਾ ਦੇ ਗਾਏ ਹੋਏ ਹਰੇਕ ਗੀਤ ਨੇ ਸੰਸਾਰ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕੀਤੀ ਹੈ।ਗਾਇਕ ਲਾਭ ਹੀਰਾ ਤੇ ਮਾਤਾ ਸਰਸਵਤੀ ਜੀ ਦੀ ਅਪਾਰ ਕ੍ਰਿਪਾ ਬਣੀ ਹੋਈ ਹੈ।ਗੁਰੂਆਂ ਪੀਰਾਂ ਦੇ ਅਸ਼ੀਰਵਾਦ ਨਾਲ ਗਾਇਕ ਲਾਭ ਹੀਰਾ ਦੀ ਦਮਦਾਰ ਆਵਾਜ਼ ਵਿੱਚ ਇੱਕ ਨਵਾਂ ਧਾਰਮਿਕ ਸਿੰਗਲ ਟਰੈਕ “ਬਾਬਾ ਨਾਨਕਾ” ਤਿਆਰ ਕੀਤਾ ਗਿਆ ਹੈ।
ਗਾਇਕ ਲਾਭ ਹੀਰਾ ਨੇ ਅਸ਼ੋਕ ਮਸਤੀ ਪ੍ਰਧਾਨ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਲਹਿਰਾਗਾਗਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਪੁਰਬ ਤੇ ਮੇਰੇ ਸੰਗੀਤਕ ਪਰਿਵਾਰ ਵੱਲੋਂ ਇੱਕ ਧਾਰਮਿਕ ਸਿੰਗਲ ਟਰੈਕ ਤਿਆਰ ਕਰਕੇ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਦੇ ਰੂਬਰੂ ਕੀਤਾ ਗਿਆ ਹੈ।ਇਸ ਧਾਰਮਿਕ ਸਿੰਗਲ ਟਰੈਕ ਨੂੰ ਤਿਆਰ ਕਰਨ ਵਿੱਚ ਗਾਇਕ ਲਾਭ ਹੀਰਾ ਦੇ ਉਸਤਾਦ ਜਨਾਬ ਦਿਲਵਰ ਦਰਵੇਸ਼ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਇਸ ਧਾਰਮਿਕ ਸਿੰਗਲ ਟਰੈਕ ਨੂੰ ਲਾਭ ਹੀਰਾ ਮਿਊਜ਼ਿਕ ਲਾਈਫ ਦੀ ਪੇਸ਼ਕਸ਼ ਹੇਠ ਤਿਆਰ ਕੀਤਾ ਗਿਆ ਹੈ “ਬਾਬਾ ਨਾਨਕਾ” ਨੂੰ ਗੀਤਕਾਰ ਕਰਮ ਸਿੰਘ ਮਲਵਈ ਨੇ ਲਿਖਿਆ ਹੈ।ਇਸ ਧਾਰਮਿਕ ਸਿੰਗਲ ਟਰੈਕ ਦਾ ਸੰਗੀਤ ਮਿਊਜਿਕ ਇੰਪਾਇਰ ਵੱਲੋਂ ਤਿਆਰ ਕੀਤਾ ਗਿਆ ਹੈ ਪਾਲ ਸਿੱਧੂ, ਜਸਪ੍ਰੀਤ ਸਿੰਘ, ਗਿੰਨੀ ਧੀਮਾਨ, ਮੋਟੀ ਵਲੋਂ ਗਾਇਕ ਲਾਭ ਹੀਰਾ ਦੇ ਗਾਏ ਹੋਏ ਧਾਰਮਿਕ ਸਿੰਗਲ ਟਰੈਕ “ਬਾਬਾ ਨਾਨਕਾ” ਨੂੰ ਤਿਆਰ ਕਰਨ ਵਿਚ ਵਿਸ਼ੇਸ਼ ਸਹਿਯੋਗ ਮਿਲਿਆ ਹੈ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …