ਸੰਗਰੂਰ, 27 ਨਵੰਬਰ (ਜਗਸੀਰ ਲੌਂਗੋਵਾਲ) – ਲੋਕ ਭਲਾਈ ਅਤੇ ਬਜੁਰਗਾਂ ਦੀ ਸਿਹਤ ਸੰਭਾਲ ਲਈ ਸੰਗਠਿਤ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਪਿੱਛਲੇ ਪ੍ਰਧਾਨ ਪਾਲਾ ਮੱਲ ਸਿੰਗਲਾ ਦੇ ਅਚਾਨਕ ਚਲਾਣਾ ਕਰ ਜਾਣ ਤੇ, ਸਥਾਨਿਕ ਬਨਾਸਰ ਬਾਗ਼ ਵਿੱਚ ਸਥਿਤ ਸੰਸਥਾ ਦੇ ਮੁੱਖ ਦਫਤਰ ਵਿਖੇ ਜਨਲਲ ਇਜਲਾਸ ਕੀਤਾ ਗਿਆ।ਸੰਸਥਾ ਦੇ ਸਰਪ੍ਰਸਤ ਬਲਦੇਵ ਸਿੰਘ ਗੋਂਸਲ, ਗੁਰਪਾਲ ਸਿੰਘ ਗਿੱਲ, ਦਲਜੀਤ ਸਿੰਘ ਜ਼ਖਮੀ, ਜਗਨ ਨਾਥ ਗੋਇਲ, ਓ.ਪੀ ਕਪਿਲ ਦੀ ਦੇਖ-ਰੇਖ ਹੇਠ ਹੋਏ ਇਸ ਇਜਲਾਸ ਵਿੱਚ ਪਾਲਾ ਮੱਲ ਸਿੰਗਲਾ ਨੂੰ ਸ਼ਰਧਾਂਜਲੀ ਦਿੱਤੀ ਗਈ ਅਤੇ ਉਨ੍ਹਾਂ ਦੀ ਫੋਟੋ ਤੇ ਸ਼ਰਧਾ ਫੁੱਲ ਭੇਟ ਕੀਤੇ ਗਏ।
ਬਲਦੇਵ ਸਿੰਘ ਗੋਸਲ ਨੇ ਇਜਲਾਸ ਦੇ ਮੰਤਵ ਅਤੇ ਸੰਸਥਾ ਦੇ ਅਗਲੇ ਪ੍ਰਧਾਨ ਦੀ ਚੋਣ ਬਾਰੇ ਦੱਸਿਆ।ਹਾਊਸ ਵਲੋਂ ਪ੍ਰਧਾਨਗੀ ਲਈ ਇੰਜਨੀਅਰ ਪਰਵੀਨ ਬਾਂਸਲ ਅਤੇ ਡਾ. ਨਰਵਿੰਦਰ ਸਿੰਘ ਕੌਸ਼ਲ ਦੇ ਨਾਮ ਪੇਸ਼ ਕੀਤੇ।ਉਪਰੰਤ ਸਰਪ੍ਰਸਤਾਂ ਨਾਲ ਹੋਈ ਗੱਲਬਾਤ ਦੇ ਆਧਾਰ ‘ਤੇ ਡਾ. ਨਰਵਿੰਦਰ ਸਿੰਘ ਕੌਸ਼ਲ ਨੂੰ ਸੰਸਥਾ ਦੇ ਪ੍ਰਧਾਨ ਅਤੇ ਇੰਜ. ਪਰਵੀਨ ਬਾਂਸਲ ਨੂੰ ਚੇਅਰਮੈਨ ਨਿਯੁੱਕਤ ਕੀਤਾ ਗਿਆ। ਜਿਸ ਦੀ ਸਰਬਸੰਮਤੀ ਨਾਲ ਸਮੂਹ ਮੈਂਬਰਾਂ ਤਾੜੀਆਂ ਦੀ ਗੂੰਜ਼ ਵਿੱਚ ਪ੍ਰਵਾਨਗੀ ਦਿੱਤੀ।ਉਪਰੰਤ ਸਰਪ੍ਰਸਤਾਂ ਅਤੇ ਮੈਂਬਰਾਂ ਨੇ ਹਾਰ ਪਾ ਕੇ ਦੋਹਾਂ ਅਹੁੱਦੇਦਾਰਾਂ ਦਾ ਸਨਮਾਨ ਕੀਤਾ।
ਇਸ ਮੌਕੇ ਸੁਧੀਰ ਵਾਲੀਆ, ਭੁਪਿੰਦਰ ਸਿੰਘ ਜੱਸੀ, ਰਾਜ ਕੁਮਾਰ ਅਰੋੜਾ, ਗੁਰਿੰਦਰ ਜੀਤ ਸਿੰਘ ਵਾਲੀਆ, ਸੁਰਿੰਦਰ ਪਾਲ ਸਿੰਘ ਸਿਦਕੀ, ਡਾ. ਇਕਬਾਲ ਸਿੰਘ ਸਕਰੌਦੀ, ਜਗਜੀਤ ਸਿੰਘ, ਸੁਰੇਸ਼ ਕੁਮਾਰ ਗੁਪਤਾ, ਸੁਰਜੀਤ ਸਿੰਘ ਈ.ਓ, ਓ.ਪੀ ਅਰੋੜਾ, ਜਗਜੀਤ ਸਿੰਘ, ਬਲਵੰਤ ਸਿੰਘ, ਅਮਰਜੀਤ ਸਿੰਘ ਪਾਹਵਾ, ਸੁਰਿੰਦਰ ਸੋ਼ਰੀ, ਮਲਕੀਤ ਸਿੰਘ ਖਟੜਾ, ਅਵਿਨਾਸ਼ ਸ਼ਰਮਾ, ਪੇ੍ਮ ਚੰਦ ਗਰਗ, ਜੀਤ ਸਿੰਘ ਢੀਂਡਸਾ, ਡਾ. ਚਰਨਜੀਤ ਸਿੰਘ ਉਡਾਰੀ, ਮੋਹਨ ਸ਼ਰਮਾ, ਏ.ਪੀ ਬਾਬਾ, ਪ੍ਰੀਤਮ ਸਿੰਘ ਜੌਹਲ, ਬਰਜਿੰਦਰ ਸਿੰਘ, ਨਰਾਤਾ ਰਾਮ ਸਿੰਗਲਾ, ਕੰਵਲਜੀਤ ਸਿੰਘ, ਓ.ਪੀ ਖੀਪਲ, ਗੁਰਮੀਤ ਸਿੰਘ, ਹਰਬੰਸ ਸਿੰਘ ਕੁਮਾਰ, ਪਰਮਜੀਤ ਸਿੰਘ ਟਿਵਾਣਾ ਆਦਿ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਇਸ ਚੋਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਆਪਣੀ ਸੰਸਥਾ ਵਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਡਾ. ਨਰਵਿੰਦਰ ਸਿੰਘ ਕੌਸ਼ਲ ਪ੍ਧਾਨ ਇੰਜ. ਪਰਵੀਨ ਬਾਂਸਲ ਚੇਅਰਮੈਨ ਨੇ ਸਰਪ੍ਰਸਤ ਸਾਹਿਬ ਅਤੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸੰਸਥਾ ਦੇ ਪ੍ਰਗਤੀ ਲਈ ਹਰ ਤਰ੍ਹਾਂ ਦੇ ਯਤਨ ਕਰਾਂਗੇ।
Check Also
ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸਕੂਲ ਸ਼ੇਰੋਂ ਵਿਖੇ ਏਡਜ਼ ਦਿਵਸ ਮਨਾਇਆ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਜਿਲਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਸੰਜੀਵ …