Saturday, July 27, 2024

ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀਆਂ ਵਿਦਿਆਰਥਣਾਂ ਨੇ ਮਾਰੀਆਂ ਮੱਲਾਂ

ਸੰਗਰੂਰ, 28 ਨਵੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਆਯੋਜਿਤ ਪੰਜਾਬ ਸਕੂਲ ਗੇਮਜ਼ ਵਿੱਚ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਦੀਆਂ ਦੋ ਵਿਦਿਆਰਥਣਾਂ ਲਵਪ੍ਰੀਤ ਕੌਰ ਅਤੇ ਸੁਖਮਨਪ੍ਰੀਤ ਕੌਰ 24 ਤੋਂ 26 ਨਵੰਬਰ 2023 ਤੱਕ ਬਾਬਾ ਗਾਂਧਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਹੋਏ ਪੰਜਾਬ ਸਕੂਲ ਸਟੇਟ ਕਬੱਡੀ (ਨੈਸ਼ਨਲ ਸਟਾਈਲ) ਟੂਰਨਾਮੈਂਟ ਵਿੱਚ ਸਟਾਰ ਕਬੱਡੀ ਖਿਡਾਰਣਾਂ ਵਜੋਂ ਉਭਰੀਆਂ।
ਅਕੈਡਮੀ ਦੇ ਇਹ ਦੋਵੇਂ ਖਿਡਾਰੀ ਸੰਗਰੂਰ ਜ਼ਿਲ੍ਹੇ ਦੀ ਟੀਮ ਵਿੱਚ ਖੇਡ ਰਹੀਆਂ ਸਨ।ਸੁਖਮਨਪ੍ਰੀਤ ਕੌਰ ਨੇ ਆਪਣੀ ਤਕਨੀਕ ਅਤੇ ਤਾਕਤ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਉਸ ਨੇ ਸਾਰੇ ਮੈਚਾਂ `ਚ ਆਪਣੀ ਰੇਡ ਦੀ ਛਾਪ ਛੱਡੀ।ਲਵਪ੍ਰੀਤ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ ਸਫਲਤਾ ਦੇ ਸਫ਼ਰ ਵਿੱਚ ਕੁਆਟਰ ਫਾਈਨਲ ਵਿੱਚ ਫਤਿਹਗੜ੍ਹ ਸਾਹਿਬ ਅਤੇ ਸੈਮੀ-ਫਾਈਨਲ ਵਿੱਚ ਫਾਜ਼ਿਲਕਾ ਨੂੰ ਹਰਾਇਆ।ਖਿਡਾਰਨਾਂ ਦੀ ਸ਼ਾਨਦਾਰ ਪ੍ਰਾਪਤੀ ਨੇ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਨੂੰ ਮਾਣ ਦਿੱਤਾ ਹੈ ਅਤੇ ਨਾਲ ਹੀ ਰਾਸ਼ਟਰੀ ਪੱਧਰ ਲਈ ਵੀ ਰਾਹ ਪੱਧਰਾ ਕੀਤਾ ਹੈ।ਅਕੈਡਮੀ ਦੇ ਸਟਾਫ ਨੇ ਦੋਵੇਂ ਖਿਡਾਰਨਾਂ ਦੇ ਘਰ ਜਾ ਕੇ ਖਿਡਾਰਨਾਂ ਦੇ ਮਾਤਾ-ਪਿਤਾ ਅਤੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੱਤੀ।ਪਰਿਵਾਰਿਕ ਮੈਂਬਰਾਂ ਵਲੋਂ ਵੀ ਅਕਾਲ ਅਕੈਡਮੀ ਦੇ ਸਟਾਫ ਅਤੇ ਪ੍ਰਿੰਸੀਪਲ ਦਾ ਧੰਨਵਾਦ ਕੀਤਾ ਗਿਆ।ਦੋਵੇਂ ਖਿਡਾਰਣਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਮਾਤਾ ਭੋਲੀ ਕੌਰ ਜੀ ਫਤਿਹਗੜ੍ਹ ਵਿਖੇ ਨਤਮਸਤਕ ਹੋਈਆਂ, ਉਥੇ ਹੈਡ ਗ੍ਰੰਥੀ ਸਾਹਿਬ ਨੇ ਵਿਦਿਆਰਥੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਸੁਖਮਨਪ੍ਰੀਤ ਕੌਰ ਨੂੰ ਰਾਸ਼ਟਰੀ ਪੱਧਰ `ਤੇ ਆਪਣੇ ਸਕੂਲ ਅਤੇ ਰਾਜ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ।
ਇਸ ਮੌਕੇ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਪ੍ਰਿੰਸੀਪਲ ਅਨੁਰਾਧਾ ਬੱਬਰ ਨੇ ਦੋਵਾਂ ਖਿਡਾਰਨਾਂ ਅਤੇ ਉਹਨਾਂ ਦੇ ਕੋਚ ਲਖਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …