ਅੰਮ੍ਰਿਤਸਰ, 22 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਪਬਲਿਕ ਸਕੂਲ ਦੀ ਵਿਦਿਆਰਥਣ ਨੇ 67ਵੀਆਂ ਪੰਜਾਬ ਸਕੂਲ ਖੇਡਾਂ ਅਤੇ ਰੋਡ ਸਾਈਕਲਿੰਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਵਿਦਿਆਰਥਣ ਪਲਕਪ੍ਰੀਤ ਕੌਰ ਨੇ ਪੰਜਾਬ ਪੱਧਰ ’ਤੇ ਰੋਡ ਸਾਈਕਲਿੰਗ ਦੇ ਓਪਨ ਸਟੇਟ ਅੰਡਰ-14 ਮੁਕਾਬਲੇ ’ਚ ਪਹਿਲਾ ਅਤੇ 67ਵੀਆਂ ਪੰਜਾਬ ਸਕੂਲ ਖੇਡਾਂ ਦੇ ਵੱਖ-ਵੱਖ ਈਵੈਂਟ ’ਚ ਤੀਜ਼ਾ ਸਥਾਨ ਪਾ੍ਰਪਤ ਕੀਤਾ ਹੈ।
ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਜੇਤੂ ਵਿਦਿਆਰਥਣ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਪਲਕਪ੍ਰੀਤ ਕੌਰ ਨੇ ਅਟਾਰੀ ਰੋਡ ਵਿਖੇ ਈਵੈਂਟ ਰੋਡ ਸਾਈਕਲਿੰਗ ਦੇ ਓਪਨ ਸਟੇਟ ਅੰਡਰ-14 ਮੁਕਾਬਲੇ ’ਚ 6 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਪੰਜਾਬ ਪੱਧਰ ’ਤੇ ਪਹਿਲੇ ਸਥਾਨ ‘ਤੇ ਰਹੀ।ਉਨਾਂ ਨੇ ਕਿਹਾ ਕਿ ਵਿਦਿਆਰਥਣ ਪਲਕਪ੍ਰੀਤ ਕੌਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈਆਂ 67ਵੀਆਂ ਪੰਜਾਬ ਸਕੂਲ ਖੇਡਾਂ ਦੇ ਵੱਖ-ਵੱਖ ਈਵੈਂਟ ਪਰਸ਼ੂਟ ’ਚ ਤੀਜਾ ਸਥਾਨ, 500 ਮੀਟਰ ਟਾਈਮ ਟਰਾਇਲ ’ਚ ਤੀਜ਼ਾ, 60 ਕਿਲੋਮੀਟਰ ਟਾਈਮ ਟਰਾਇਲ ’ਚ ਤੀਜ਼ਾ ਅਤੇ ਮਾਸ ਸਟਾਰਟ ’ਚ ਤੀਜ਼ਾ ਸਥਾਨ ਪ੍ਰਾਪਤ ਕੀਤਾ ਹੈ।
ਪ੍ਰਿੰ. ਗਿੱਲ ਨੇ ਵਿਦਿਆਰਥਣ ਦੀ ਜਿੱਤ ਦਾ ਸਿਹਰਾ ਡੀ.ਪੀ.ਈ ਗੁਰਪ੍ਰੀਤ ਸਿੰਘ ਅਤੇ ਕੋਚ ਰਾਜੇਸ਼ ਕੁਮਾਰ ਤੇ ਭੁਪਿੰਦਰ ਕੁਮਾਰ ਨੂੰ ਦਿੰਦਿਆਂ ਉਨ੍ਹਾਂ ਦੁਆਰਾ ਕਰਵਾਈ ਗਈ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।