Thursday, July 3, 2025
Breaking News

ਈਡੀਅਟ ਕਲੱਬ ਨੇ ਕਰਵਾਇਆ ਫੈਸ਼ਨ ਆਈਕਾਨ-2014

ਈਡੀਅਟ ਕਲੱਬ ਦਾ ਮਕਸਦ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਅਤੇ ਕੰਮ ਦੇ ਮੌਕੇ ਦੇਣਾ

PPN2612201416

ਅੰਮ੍ਰਿਤਸਰ, 26  ਦਸੰਬਰ (ਜਗਦੀਪ ਸਿੰਘ ਸੱਗੂ) –  ਈਡੀਅਟ ਕਲੱਬ ਦੇ ਪ੍ਰਧਾਨ ਅਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਵੱਲੋਂ ਅਲਫਾਵਨ ਮਾਲ ਅੰਮ੍ਰਿਤਸਰ ਵਿਚ ਵਿੰਟਰ ਕਾਰਨੀਵਾਲ ਦੀ ਸ਼ੁਰੂਆਤ ਦੇ ਮੌਕੇ ਤੇ ਫੈਸ਼ਨ ਆਈਕਾਨ-੨੦੧੪ ਦਾ ਆਯੋਜਨ ਕੀਤਾ ਗਿਆ।ਇਸ ਵਿਚ ਪੰਜਾਬ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਤੋਂ ਵੀ ਮਾਡਲ ਅਤੇ ਕਲਾਕਾਰਾਂ ਨੂੰ ਬੁਲਾ ਕੇ ਉਹਨਾਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਮੌਕਾ ਦਿਤਾ ਗਿਆ।ਅਲਫਾਵਨ ਦੇ ਖੁੱਲੇ ਵਿਹੜੇ ਵਿਚ ਲਗਾਈ ਗਈ ਸਟੇਜ ਉਪਰ ਜਦੋਂ ਮਾਡਲ ਵੱਖ-ਵੱਖ ਬਰਾਂਡਾਂ ਦੇ ਕੱਪੜੇ ਪਾ ਕੇ ਆਏ ਤਾਂ ਮਹੌਲ ਖੁਸ਼ਨੁਮਾ ਹੋ ਗਿਆ। ਅੱਤ ਦੀ ਠੰਡ ਅਤੇ ਧੁੰਦ ਦੇ ਬਾਵਜੂਦ ਵੀ ਲੋਕ ਭਾਰੀ ਗਿਣਤੀ ਵਿਚ ਇਸ ਫੈਸ਼ਨ ਸ਼ੋਅ ਦਾ ਅਖੀਰ ਤੱਕ ਆਨੰਦ ਮਾਣਦੇ ਰਹੇ। ਇਸ ਫੈਸ਼ਨ ਸ਼ੋਅ ਵਿਚ ਚਾਰ ਰਾਊਂਡ ਕਰਵਾਏ ਗਏ। ਇਸ ਸ਼ੋਅ ਲਈ 14-15 ਦਸੰਬਰ ਨੂੰ ਮਾਲ ਵਿਚ ਹੀ ਆਡੀਸ਼ਨ ਕਰਵਾਏ ਗਏ ਸਨ ਜਿਸ ਵਿਚ ਹਿੱਸਾ ਲੈਣ ਵਾਲੇ 60 ਗਭਰੂ ਅਤੇ ਮੁਟਿਆਰਾਂ ਵਿਚੋਂ 12 ਲੜਕੇ ਤੇ 12 ਲੜਕੀਆਂ ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ ਸੀ। ਈਡੀਅਟ ਕਲੱਬ ਵੱਲੋਂ ਅਕਤੂਬਰ ਮਹੀਨੇ ਡਲਹੌਜੀ ਵਿਖੇ ਕਰਵਾਏ ਗਏ ਡਲਹੌਜੀ ਕਵੀਨ ਦੀ ਜੇਤੂ ਨਿਸ਼ਾ ਸਵਾਮੀ ਵੀ ਇਸ ਫੈਸ਼ਨ ਸ਼ੋਅ ਦਾ ਹਿੱਸਾ ਬਣੀ।ਬਹੁਤ ਸਾਰੀਆਂ ਵੀਡੀਉ ਐਲਬਮ ਵਿਚ ਕੰਮ ਕਰ ਚੁਕੇ ਸੰਦੀਪ ਬੇਦੀ ਅਤੇ ਚੰਬਾ ਤੋਂ ਆਈ ਅਦਾਕਾਰਾ ਰਿਤਿਕਾ ਠਾਕੁਰ ਇਸ ਫੈਸ਼ਨ ਆਈਕਾਨ ਦੇ ਸ਼ੋਅ ਸਟਾਪਰ ਬਣੇ।ਇਸ ਮੌਕੇ ਲੜਕੀਆਂ ਵਿਚੋਂ ਸੁਵਿਧਾ ਦੁੱਗਲ ਅਤੇ ਲੜਕਿਆਂ ਵਿਚੋਂ ਸੰਦੀਪ ਜੌੜਾ ਨੂੰ ਫੈਸ਼ਨ ਆਈਕਾਨ-2014 ਦਾ ਖਿਤਾਬ ਦਿਤਾ ਗਿਆ।ਗੁਰਨਿਮਰਾਜ ਨੂੰ ਅਪਕਮਿੰਗ ਮਾਡਲ ਦਾ ਅਵਾਰਡ ਦਿਤਾ ਗਿਆ।ਅੰਮ੍ਰਿਤਸਰ ਸ਼ਹਿਰ ਦਾ ਮਾਣ ਛੋਟੀ ਅਦਾਕਾਰਾ ਅਤੇ ਕੱਥਕ ਨ੍ਰਿਤਕਾ ਖਿਯਾਤੀ ਮਹਿਰਾ ਨੇ ਆਪਣੀ ਮਨਮੋਹਕ ਆਵਾਜ  ਵਿਚ ਗੀਤ ਗਾ ਕੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿਤਾ।ਨਾਨਕ ਸਿੰਘ ਨੇ ਪੰਜਾਬ ਦਾ ਲੋਕ-ਨਾਚ ਭੰਗੜਾ ਪੇਸ਼ ਕੀਤਾ। ਇਸਦੇ ਨਾਲ ਹੀ ਕ੍ਰਿਸਮਿਸ ਡੇ ਦੇ ਮੌਕੇ ਫੈਸ਼ਨ ਆਈਕਾਨ ਕਿਡਜ-2014 ਦਾ ਵੀ ਆਯੋਜਨ ਕੀਤਾ ਗਿਆ।ਜਿਸ ਵਿਚ 55  ਬੱਚਿਆਂ ਨੇ ਹਿੱਸਾ ਲਿਆ। ਇਕ ਸਾਲ ਤੋਂ 13 ਸਾਲ ਦੀ ਉਮਰ ਦੇ ਬੱਚਿਆਂ ਵੱਲੋਂ ਮਾਡਲਿੰਗ ਦੇ ਨਾਲ-ਨਾਲ ਡਾਂਸ ਕਰਕੇ ਉਥੇ ਹਾਜਰ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ।ਸਾਰੇ ਹੀ ਭਾਗ ਲੈਣ ਵਾਲੇ ਬੱਚਿਆਂ ਨੂੰ ਗਿਫਟ ਦਿਤੇ ਗਏ। ਲੜਕਿਆਂ ਵਿਚੋਂ ਜਪਨੀਤ ਸਿੰਘ ਅਤੇ ਲੜਕੀਆਂ ਵਿਚੋਂ ਪਾਰੁਲ ਨੂੰ ਫੈਸ਼ਨ ਆਈਕਾਨ ਕਿਡਜ-2014 ਦਾ ਖਿਤਾਬ ਦਿਤਾ ਗਿਆ।ਇਸ ਮੌਕੇ ਬੋਲਦਿਆਂ ਰਾਜਿੰਦਰ ਰਿਖੀ ਅਤੇ ਧਵਨੀ ਮਹਿਰਾ ਨੇ ਕਿਹਾ ਕਿ ਉਹਨਾਂ ਦੇ ਕਲੱਬ ਦਾ ਮਕਸਦ ਨਵੇਂ ਚਿਹਰਿਆਂ ਨੂੰ ਅੱਗੇ ਲਿਆਉਣਾ ਅਤੇ ਉਹਨਾਂ ਨੂੰ ਬਣਦੇ ਮੌਕੇ ਮੁਹੱਈਆ ਕਰਵਾਉਣਾ ਹੈ।ਇਸ ਮੌਕੇ ਐਮਬਿਟ ਕਾਰਪੋਰੇਸ਼ਨ ਲਿਮਿਟਿਡ(ਏਸੀਐਲ) ਦੇ ਡਾਇਰੈਕਟਰ ਤੇਜਿੰਦਰਪਾਲ ਸਿੰਘ,ਪਵਨ ਸੋਫਤ,ਅਲਫਾਵਨ ਦੇ ਨਿਤਿਨ ਵਿਆਸ,ਅਵਨੀਸ਼ ਕੁਮਾਰ ਸਿੰਘ,ਸੰਜੇ ਕੁਮਾਰ ਬਾਲੀ ਅਤੇ ਵਤਸ ਆਦਿ ਹਾਜਰ ਸਨ।ਸਟੇਜ ਸੰਚਾਲਨ ਫਿਲਮੀ ਕਲਾਕਾਰ ਅਰਵਿੰਦਰ ਭੱਟੀ ਨੇ ਬਾਖੂਬੀ ਕੀਤਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply