ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕੀਤਾ ਵਿਸ਼ੇਸ਼ ਸਨਮਾਨ
ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – ਇਥੋਂ ਨੇੜ੍ਹਲੇ ਪਿੰਡ ਈਲਵਾਲ ਸਾਹਿਬ ਵਿਖੇ ਸਿੱਧ ਬਾਬਾ ਨਰਾਇਣ ਗਿਰੀ ਮਹਾਰਾਜ ਦਾ ਹਵਨ ਤੇ ਸਾਲਾਨਾ ਭੰਡਾਰਾ ਸਵਾਮੀ ਦੁੱਧਾਧਾਰੀ ਨਮੋਲ ਵਾਲਿਆਂ ਦੇ ਆਸ਼ੀਰਵਾਦ ਸਦਕਾ ਸੰਤ ਜਗਦੀਸ਼ ਗਿਰੀ ਗੱਦੀ ਨਸ਼ੀਨ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿੱਚ ਸੰਤਾਂ ਮਹਾਂਪੁਰਸ਼ਾਂ ਨੇ ਵੱਡੀ ਗਿਣਤੀ ‘ਚ ਆਈ ਸੰਗਤ ਨੂੰ ਪ੍ਰਵਚਨ ਦਿੱਤੇ।ਪ੍ਰੋਗਰਾਮ ਵਿੱਚ ਉਚੇਚੇ ਤੌਰ ‘ਤੇ ਪੰਜਾਬ ਦੇ ਸਾਬਕਾ ਪੀ.ਡਬਲਿਊ.ਡੀ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਗੂਆਂ ਅਤੇ ਵਰਕਰਾਂ ਨਾਲ ਆਪਣੀ ਹਾਜ਼ਰੀ ਲਗਵਾਈ।ਪਰਮਿੰਦਰ ਸਿੰਘ ਢੀਂਡਸਾ ਨੇ ਆਪਣੇ ਸੰਬੋਧਨ ਰਾਹੀਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਲਈ ਵੀ ਵਿਚਾਰ ਸਾਂਝੇ ਕੀਤੇ ਅਤੇ ਆਈ ਸੰਗਤ ਦਾ ਧੰਨਵਾਦ ਕੀਤਾ।ਸੰਤ ਜਗਦੀਸ਼ ਗਿਰੀ ਅਤੇ ਡੇਰਾ ਕਮੇਟੀ ਵਲੋਂ ਢੀਂਡਸਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਸਾਬਕਾ ਸਰਪੰਚ ਪਾਲੀ ਸਿੰਘ ਕਮਲ ਗ੍ਰਾਮ ਪੰਚਾਇਤ ਉਭਾਵਾਲ, ਯੂਥ ਆਗੂ ਅਮਨਵੀਰ ਸਿੰਘ ਚੈਰੀ, ਸਾਬਕਾ ਸਰਪੰਚ ਬਿੰਦਰਪਾਲ ਨਮੋਲ, ਸਾਬਕਾ ਪੰਚ ਗੁਰਜੰਟ ਸਿੰਘ ਨਮੋਲ, ਮੈਂਬਰ ਸਿੰਘ ਛੀਨਾ, ਸੀਤਾ ਸ਼ਰਮਾ ਉਭਾਵਾਲ, ਹਰਜਿੰਦਰ ਸਿੰਘ ਆਦਿ ਮੌਜ਼ੂਦ ਸਨ।