Monday, July 8, 2024

ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ – ਧਾਲੀਵਾਲ

ਸ਼ਹਾਦਤ ਨੂੰ ਸਮਰਪਿਤ ਆਵਾਜ਼ ਅਤੇ ਰੋਸ਼ਨੀ ‘ਤੇ ਅਧਾਰਿਤ ਨਾਟਕ ਦਾ ਹੋਇਆ ਮੰਚਨ

ਅੰਮ੍ਰਿਤਸਰ, 28 ਦਸੰਬਰ (ਸੁਖਬੀਰ ਸਿੰਘ) – ਪੰਜਾਬੀ ਦੇ ਸਿਰਮੌਰ ਕਵੀ ਹਾਸ਼ਮ ਸ਼ਾਹ ਦੀ ਯਾਦ ’ਚ ਸਥਾਪਿਤ ਹਾਸ਼ਮ ਸ਼ਾਹ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਜਗਦੇਵ ਕਲਾਂ ਵਿਖੇ ਪ੍ਰਸਿੱਧ ਨਾਟਕ ਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਆਵਾਜ਼ ਅਤੇ ਰੋਸ਼ਨੀ ’ਤੇ ਅਧਾਰਿਤ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਾਟਕ ਕਰਵਾਇਆ ਗਿਆ।ਕੇਵਲ ਧਾਰੀਵਾਲ ਦੀ ਟੀਮ ਵਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਆਵਾਜ਼ ਅਤੇ ਰੋਸ਼ਨੀ ਦੇ ਅਧਾਰਤ ਨਾਟਕ ਦੌਰਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਮੇਂ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ, ਖਾਲਸਾ ਪੰਥ ਦੀ ਸਾਜਨਾ, ਮਾਤਾ ਗੁਜਰ ਕੌਰ ਜੀ ਅਤੇ ਧਰਮ ਦੀ ਰੱਖਿਆ ਲਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵਿਸਥਾਰ ਵਿੱਚ ਬਾਖੂਬੀ ਪੇਸ਼ ਕੀਤਾ ਗਿਆ।
ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰ ਕੌਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।ਉਨਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਪ੍ਰੇਰਨਾ ਦਾ ਸੋਮਾ ਹੈ ਅਤੇ ਇਸ ਤੋਂ ਸੇਧ ਲੈ ਕੇ ਅਸੀਂ ਮਨੁੱਖ ਦੇ ਭਲੇ ਲਈ ਕੰਮ ਕਰ ਸਕਦੇ ਹਾਂ।ਇਸ ਨਾਟਕ ਦਾ ਮੁੱਖ ਮਨੋਰਥ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਣਾ ਹੈ ਕਿ ਕਿਸ ਤਰ੍ਹਾਂ ਉਨਾਂ ਨੇ ਛੋਟੀ ਉਮਰੇ ਹੀ ਆਪਣੇ ਸ਼ਹਾਦਤ ਦੇ ਕੇ ਕੌਮ ਦੀ ਰੱਖਿਆ ਕੀਤੀ ਅਤੇ ਧਰਮ ਨੂੰ ਨਹੀਂ ਛੱਡਿਆ।ਸਕੂਲ ਪ੍ਰਿੰਸੀਪਲ ਸ੍ਰੀਮਤੀ ਯਸ਼ਮੀਤ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਕੰਵਰਜੀਤ ਸਿੰਘ ਗਿੱਲ, ਜਸਬੀਰ ਸਿੰਘ ਜੱਸ, ਸਵਿੰਦਰ ਸਿੰਘ ਭਾਈ, ਖੁਸ਼ਪਾਲ ਸਿੰਘ ਧਾਲੀਵਾਲ, ਤੇਜਵਿੰਦਰ ਸਿੰਘ ਸਾਬੀ, ਹਰਬੰਸ ਸਿੰਘ, ਸਵਿੰਦਰ ਸਿੰਘ ਸ਼ਿੰਦ ਸੈਂਸਰਾ, ਧੰਨਬੀਰ ਸਿੰਘ ਸੈਂਸਰਾ, ਮਾਝਾ ਵਿਰਾਸਤ ਟਰੱਸਟ ਦੇ ਪ੍ਰਧਾਨ ਐਸ.ਪਰਸ਼ੋਤਮ, ਚਰਨਜੀਤ ਸਿੰਘ ਸਿੱਧੂ, ਪੀ.ਏ ਮੁਖਤਾਰ ਸਿੰਘ, ਲਾਲੀ ਜਗਦੇਵ ਕਲਾਂ, ਬਲਰਾਜ ਸਿੰਘ ਬੱਲੀ ਚੇਤਨਪੁਰਾ, ਮਨਿੰਦਰ ਸਿੰਘ ਹਰਪ੍ਰੀਤ ਸਿੰਘ ਅਤੇ ਸਕੂਲ ਦਾ ਸਮੂਹ ਸਟਾਫ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …