Monday, July 8, 2024

ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਜ਼ੋਮਾਟੋ ਟੀਮ ਦੇ ਮੁਲਾਜ਼ਮਾਂ ਨਾਲ ਟ੍ਰੈਫਿਕ ਸੈਮੀਨਾਰ

ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟ੍ਰੈਫਿਕ ਪੁਲਿਸ ਕਮਿਸ਼ਨਰੇਟਰ ਅੰਮ੍ਰਿਤਸਰ ਟ੍ਰੈਫਿਕ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 15 ਜਨਵਰੀ ਤੋਂ 14 ਫਰਵਰੀ 2024 ਨੂੰ ਮੁੱਖ ਰੱਖਦਿਆਂ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਜ਼ੋਮਾਟੋ ਟੀਮ (ਰੈਸਟਰੈਂਟ ਤੋਂ ਘਰ ਅਤੇ ਹੋਰ ਸਥਾਨਾਂ ‘ਤੇ ਖਾਣਾ ਡਿਲੀਵਰੀ ਕਰਨ ਵਾਲੇ) ਕਰਮਚਾਰੀਆਂ ਨਾਲ ਟ੍ਰੈਫਿਕ ਸੈਮੀਨਾਰ ਕੀਤਾ ਗਿਆ। ਉਹਨਾਂ ਨੂੰ ਰੋਡ ਸਾਈਨ ਸਮਝਾਏ ਗਏ ਅਤੇ ਉਹਨਾਂ ਸੜਕ ‘ਤੇ ਚੱਲਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਹਦਾਇਤ ਕੀਤੀ ਗਈ।ਖ਼ਾਸ ਤੌਰ ‘ਤੇ ਹੈਲਮੇਟ ਅਤੇ ਸੀਟ ਬੈਲਟ, ਰੈਡ ਲਾਈਟ ਅਤੇ ਹੋਰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ।ਜ਼ੋਮਾਟੋ ਟੀਮ ਦੇ ਮੋਟਰਸਾਈਕਲਾਂ ‘ਤੇ ਰਿਫਲੈਕਟਿਡ ਸਟਿਕਰ ਲਗਾਏ ਗਏ।ਇਸ ਤੋਂ ਇਲਾਵਾ ਰਤਨ ਸਿੰਘ ਚੌਂਕ ਵਿੱਚ ਖੜੀ ਲੇਬਰ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਹੋ ਰਹੀਆਂ ਦੁਰਘਠਨਾਵਾਂ ਤੋਂ ਜਾਗਰੂਕ ਕੀਤਾ ਗਿਆ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …