ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ) – ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)
ਕਮ ਚੋਣਕਾਰ ਰਜਿਸਟਰੇਸ਼ਨ ਅਫ਼ਸਰ 017 ਅੰਮਿ੍ਰਤਸਰ ਕੇਂਦਰੀ ਦੇ ਆਦੇਸ਼ਾਂ ਅਤੇ ਕੈਪਟਨ ਸੰਜੀਵ ਸ਼ਰਮਾ ਪਿੰਸੀਪਲ ਦਯਾਨੰਦ ਆਈ.ਟੀ.ਆਈ ਅੰਮ੍ਰਿਤਸਰ ਦੀ ਯੋਗ ਅਗਵਾਈ ਹੇਠ ਸੰਸਥਾ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ।ਸੰਸਥਾ ਦੇ ਸਿਖਿਆਰਥੀਆਂ ਵਲੋਂ ਵੋਟਰ ਦਿਵਸ ਦੇ ਸਬੰਧ ਵਿੱਚ ਪੇਂਟਿੰਗ ਮੁਕਾਬਲੇ, ਸੰਗੀਤ, ਭਾਸ਼ਨ ਮੁਕਾਬਲੇ ਕਰਵਾਏ ਗਏ ਅਤੇ ਰੰਗੋਲੀ ਬਣਾਈ ਗਈ।ਸਮੂਹ ਸਟਾਫ਼ ਅਤੇ ਸਿਖਿਆਰਥੀਆਂ ਵਲੋਂ ਰਾਸ਼ਟਰੀ ਵੋਟਰ ਦਿਵਸ ‘ਤੇ ਵੋਟਰ ਪ੍ਰਣ ਲਿਆ ਗਿਆ।ਪ੍ਰਿੰਸੀਪਲ ਕੈਪਟਨ ਸੰਜੀਵ ਸ਼ਰਮਾ ਵਲੋਂ ਸੰਸਥਾ ਦੇ ਇੰਸਟ੍ਰੱਕਟਰ ਚੰਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਸ਼ਲਾਘਾਯੋਗ ਕੰਮ ਕਰਨ ‘ਤੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਸਟਾਫ਼ ਅਤੇ ਸਿਖਿਆਰਥੀਆਂ ਨੂੰ ਵੀ ਲੋਕ ਭਲਾਈ ਦੇ ਕੰਮਾਂ ਨੂੰ ਕਰਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਸਮੇਂ ਵਿਧਾਨ ਸਭਾ ਹਲਕਾ 017 ਅੰਮ੍ਰਿਤਸਰ ਕੇਂਦਰੀ ਦੇ ਨੋਡਲ ਅਫ਼ਸਰ ਸਵੀਪ ਬਰਿੰਦਰਜੀਤ ਸਿੰਘ, ਸੰਸਥਾ ਦੇ ਨੋਡਲ ਅਫ਼ਸਰ ਸਵੀਪ ਜਗਰਾਜ ਸਿੰਘ ਪੰਨੂੰ, ਪਰਮਜੀਤ ਸਿੰਘ ਟਰੇਨਿੰਗ ਅਫ਼ਸਰ, ਹਰਵਿੰਦਰ ਸਿੰਘ , ਰਵਿੰਦਰ ਸਿੰਘ, ਚੰਨਪ੍ਰੀਤ ਸਿੰਘ, ਰਣਜੀਤ ਸਿੰਘ, ਗਗਨਦੀਪ ਸਿੰਘ, ਨਵਜੋਤ ਸ਼ਰਮਾ, ਨਵਜੋਤ ਜੋਸ਼ੀ (ਸਾਰੇ ਇੰਸਟ੍ਰੱਕਟਰ), ਸਟਾਫ਼ ਮੈਂਬਰ ਅਤੇ ਸਿਖਿਆਰਥੀ ਹਾਜ਼ਰ ਸਨ।
Check Also
ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ
ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ …
Punjab Post Daily Online Newspaper & Print Media