Thursday, October 15, 2026

ਸਫਰ

ਰੋਜ਼ ਸਵੇਰੇ ਜਦੋਂ ਸੂਰਜ
ਆਪਣੀਆਂ ਕਿਰਣਾਂ
ਦਰਵਾਜ਼ੇ ਦੀਆਂ ਝੀਥਾਂ ਥਾਣੀਂ
ਮੇਰੇ ਕਮਰੇ ਅੰਦਰ ਸੁੱਟਦਾ ਹੈ

ਮੈਂ …
ਆਪਣਾ ਸਫਰ ਸ਼ੁਰੂ ਕਰਦਾ ਹਾਂ
ਤੇ ਨਿੱਤ ਇਹ ਸਫਰ ਜਾਰੀ ਰਹਿੰਦਾ ਹੈ

ਸਫਰ …
ਮੈਂ ਇਸ ਨਾਲ ਸੰਤੁਸ਼ਟ ਹਾਂ ਜਾਂ ਨਹੀਂ
ਇਹ ਸੂਰਜ ਨਹੀਂ ਜਾਣਦਾ।
ਕਵਿਤਾ 1711202401

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ।ਮੋ- 98784 47635

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …