Tuesday, December 30, 2025

ਵਿਰਸਾ ਵਿਹਾਰ ’ਚ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਨਾਟਕ ‘1675’ ਦਾ ਮੰਚਣ

ਅੰਮ੍ਰਿਤਸਰ, 30 ਦਸੰਬਰ ( ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮਿ੍ਰਤਸਰ ਵਲੋਂ ਵਿਰਸਾ ਵਿਹਾਰ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਨੂੰ ਸਮਰਪਿਤ ਡਾ. ਅਮਰਜੀਤ ਸਿੰਘ ਗਰੇਵਾਲ ਦਾ ਲਿਖਿਆ ਅਤੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦਾ ਨਿਰਦੇਸ਼ਿਤ ਕੀਤਾ ਪੰਜਾਬੀ ਨਾਟਕ ‘1675’ ਦਾ ਮੰਚਣ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਸ਼ਰਧਾਪੂਰਵਕ ਪੇਸ਼ ਕੀਤਾ ਗਿਆ।
1675 ਇਹ ਸਾਲ ਸਿਰਫ਼ ਇਕ ਤਾਰੀਖ ਨਹੀਂ, ਮਨੁੱਖੀ ਚੇਤਨਾ ਦੇ ਵਿਕਾਸ ਵਿੱਚ ਇੱਕ ਕੌਸਮਿਕ ਧਮਾਕਾ ਸੀ। 1675 ਉਹ ਪਲ, ਜਦੋਂ ਗੁਰੂ ਤੇਗ਼ ਬਹਾਦਰ ਜੀ ਨੇ ਦੂਜੇ ਦੇ ਦੂਜੇਪਣ ਦੀ ਰੱਖਿਆ ਲਈ ਆਪਣਾ ਸੀਸ ਦੇ ਕੇ ਸਰਬੱਤ ਦੇ ਭਲੇ ਦੀ ਪ੍ਰੰਪਰਾ ਤੋਰੀ।ਜਦੋਂ ਸ਼ਕਤੀ ਦੀਆਂ ਤਲਵਾਰਾਂ ਹਾਰ ਗਈਆਂ ਅਤੇ ਪ੍ਰੇਮ ਅਮਰ ਹੋ ਗਿਆ।1675 ਇੱਕ ਪਾਸੇ ਆਰਾ, ਕੜਾਹੀ, ਲੋਗੜ।ਦੂਜੇ ਪਾਸੇ ਸਰਵਰ, ਕੋਡ, ਐਲਗੋਰਿਦਮ।ਦੋਵੇਂ ਵੱਖਰੇ ਦਿਸਦੇ ਹਨ, ਪਰ ਦੋਵੇਂ ਇਕੋ ਹੀ ਸਵਾਲ ਪੁੱਛਦੇ ਹਨ।ਕੀ ਮਨੁੱਖਤਾ ਡਰ ਦਾ ਰਾਹ ਚੁਣਗੇ ਜਾਂ ਪ੍ਰੇਮ ਦਾ? ਇਸ ਰਚਨਾ ਵਿੱਚ ਸ਼ਹੀਦੀ ਸਿਰਫ਼ ਇਤਿਹਾਸਕ ਘਟਨਾ ਨਹੀਂ ਰਹਿੰਦੀ।ਇੱਕ ਜੀਵੰਤ ਪ੍ਰਤੀਕ ਬਣ ਜਾਂਦੀ ਹੈ, ਜਿਥੇ ਭਵਿੱਖ ਅਤੇ ਅੱਜ 2025 ਦੀ ਏ.ਆਈ (1 9) , ਧਰਤੀ ਮਾਂ, ਅਤੇ ਮਨੁੱਖੀ ਆਤਮਾ ਆਪਸੀ ਵਾਦ-ਵਿਵਾਦ ਕਰਦੇ ਹਨ।ਗੁਰੂ ਤੇਗ਼ ਬਹਾਦਰ ਜੀ ਦੇ ਬਲਿਦਾਨ ਦੀ ਆਵਾਜ਼ ਸੀਮਾ ਤੇ ਏਡਨ ਦੇ ਡਿਜਿਟਲ-ਜੀਵਨ ਵਿੱਚ ਗੂੰਜ਼ਦੀ ਹੈ।ਮਤੀ ਦਾਸ ਦੇ ਹੌਸਲੇ ਦੀ ਚਮਕ ਕੁਆਂਟਮ ਕੋਡਾਂ ਵਿੱਚ ਰੋਸ਼ਨੀ ਬਣ ਕੇ ਜਗਦੀ ਹੈ।‘1675’ ਇੱਕ ਨਾਟਕ ਨਹੀਂ-ਇਕ ਬ੍ਰਹਿਮੰਡੀ ਦਰਪਣ ਹੈ।1675 ਪੁਕਾਰ ਮਰਨ ਵਾਲਿਆਂ ਦੀ ਨਹੀਂ, ਬਲਕਿ ਜਨਮ ਲੈਣ ਵਾਲੇ ਭਵਿੱਖ ਦੀ ਹੈ।ਨਾਟਕ ਵਿੱਚ ਡਾ. ਆਤਮਾ ਸਿੰਘ ਗਿੱਲ, ਸਾਜਨ ਕੋਹਿਨੂਰ, ਗੁਰਦਿੱਤ ਸਿੰਘ, ਹਰਪ੍ਰੀਤ ਸਿੰਘ, ਨਿਸ਼ਾਨ ਸਿੰਘ, ਗੁਰਲੀਨ ਕੌਰ, ਹਰਸ਼ਿਤਾ, ਅਕਾਸ਼, ਯੁਵੀ ਨਾਇਕ, ਵਿਸ਼ੂ, ਇਮੈਨੁਅਲ ਸਿੰਘ, ਵਿਕਾਸ਼ ਜੋਸ਼ੀ, ਰੋਬਿਨ, ਇੰਦਰ, ਨਿਤਿਨ, ਸੁਖਮਨ ਆਦਿ ਕਲਾਕਾਰਾਂ ਨੇ ਦਮਦਾਰ ਅਦਾਕਾਰੀ ਪੇਸ਼ ਕੀਤੀ।ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ।ਰੋਸ਼ਨੀ ਪ੍ਰਭਾਵ ਹਰਮੀਤ ਸਿੰਘ ਭੁੱਲਰ ਵੱਲੋਂ ਦਿੱਤਾ ਗਿਆ।
ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ, ਡਾ. ਅਮਰਜੀਤ ਗਰੇਵਾਲ, ਸਵਰਨਜੀਤ ਸਵੀ ਚੇਅਰਮੈਨ ਪੰਜਾਬ ਆਰਟਸ ਕਾਊਂਸਲ, ਨਿਰਵੈਲ ਸਿੰਘ ਯੂ.ਐਸ.ਏ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਡਾ. ਅਰਵਿੰਦਰ ਕੌਰ ਧਾਲੀਵਾਲ, ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਹਰਮੀਤ ਆਰਟਿਸਟ, ਗੁਰਦੇਵ ਸਿੰਘ ਮਹਿਲਾਂਵਾਲਾ, ਟੀ.ਐਸ ਰਾਜਾ, ਭੁਪਿੰਦਰ ਸਿੰਘ ਸੰਧੂ, ਅਦਾਕਾਰ ਗੁਰਤੇਜ ਮਾਨ, ਪਵਨਦੀਪ, ਹਰਿੰਦਰ ਸੋਹਲ ਸਮੇਤ ਵੱਡੀ ਗਿਣਤੀ ‘ਚ ਨਾਟ ਪ੍ਰੇਮੀ ਹਾਜ਼ਰ ਸਨ।

Check Also

ਕੇਟੀ: ਕਲਾ ਮਿਊਜ਼ੀਅਮ ਸਮੂਹ ਪ੍ਰਦਰਸ਼ਨੀ “ਐਕਵਾ ਰੀਅਲਮਜ਼ – ਪਾਣੀ ਵਿੱਚ ਪੰਜ ਦ੍ਰਿਸ਼ਟੀਕੋਣ” ਦੀ ਮੇਜ਼ਬਾਨੀ

ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ) – ਸਥਾਨਕ ਕੇਟੀ: ਕਲਾ ਮਿਊਜ਼ੀਅਮ ਵਲੋਂ ਲਾਰੈਂਸ ਰੋਡ ਐਕਸਟੈਂਸ਼ਨ ਵਿਖੇ …