Wednesday, December 31, 2025

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ 7 ਦਿਨਾਂ ਵਿਸ਼ੇਸ਼ ਸਾਲਾਨਾ ਐਨ.ਐਸ.ਐਸ ਕੈਂਪ ਸੰਪਨ

ਅੰਮ੍ਰਿਤਸਰ, 31 ਦਸੰਬਰ (ਜਗਦੀਪ ਸਿੰਘ-) ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਨੇ ਆਪਣੇ 7 ਦਿਨਾਂ ਵਿਸ਼ੇਸ਼ ਸਾਲਾਨਾ ਐਨ.ਐਸ.ਐਸ ਕੈਂਪ ਦੇ ਸਮਾਪਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਵਲੰਟੀਅਰਾਂ ਨੇ ਕੈਂਪ ਦੌਰਾਨ ਸਮਾਜ-ਮੁਖੀ, ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
ਪ੍ਰੋ. (ਡਾ). ਬਲਬੀਰ ਸਿੰਘ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਅਤੇ ਐਨ.ਐਸ.ਐਸ ਕੋਆਰਡੀਨੇਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਐਨ.ਐਸ.ਐਸ ਦੇ ਅਨੁਸਾਸ਼ਨ, ਸਤਿਕਾਰ ਅਤੇ ਮਾਪਿਆਂ ਪ੍ਰਤੀ ਦਿਆਲਤਾ `ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਸਮਾਜ ਲਈ ਜ਼ਿੰਮੇਵਾਰ ਰੋਲ ਮਾਡਲ ਬਣਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਵਲੰਟੀਅਰਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇਮਾਨਦਾਰੀ ਅਤੇ ਹਮਦਰਦੀ ਨਾਲ ਭਾਈਚਾਰੇ ਦੀ ਸੇਵਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ।
ਮਿਸ ਭਵਿਆ ਸਮੈਸਟਰ ਪੰਜਵਾਂ ਐਨ.ਐਸ.ਐਸ ਪ੍ਰੈਜ਼ੀਡੈਂਟ ਨੇ 7 ਦਿਨਾਂ ਕੈਂਪ ਦੇ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਵਲੰਟੀਅਰਾਂ ਦੁਆਰਾ ਪ੍ਰਾਪਤ ਕੀਤੀ ਸਿੱਖਿਆ, ਟੀਮ ਵਰਕ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ `ਤੇ ਵਿਚਾਰ ਕੀਤਾ।ਕੈਂਪ ਵਿੱਚ ਹਿੱਸਾ ਲੈਣ ਲਈ ਕੁੱਲ 102 ਐਨ.ਐਸ.ਐਸ ਵਲੰਟੀਅਰਾਂ ਨੂੰ ਸਰਟੀਫਿਕੇਟ ਦਿੱਤੇ ਗਏ।ਭਾਵਿਆ ਅਤੇ ਸ਼੍ਰੇਆ ਸ਼ਰਮਾ, ਬੀ.ਕਾਮ ਸਮੈਸਟਰ ਪੰਜਵਾਂ ਨੂੰ “ਬੈਸਟ ਕੈਂਪਰ” ਵਜੋਂ ਸਨਮਾਨਿਤ ਕੀਤਾ ਗਿਆ।ਸਿਮਰਨ ਅਤੇ ਦਮਕ ਨੂੰ “ਐਮਪਥੀ ਐਂਬੈਸਡਰ” ਵਜੋਂ, ਕਾਸ਼ਵੀ ਨੂੰ “ਇਨੋਵੇਸ਼ਨ ਪਾਇਨੀਅਰ” ਵਜੋਂ, ਰਿਧਿਮਾ ਨੂੰ “ਕਰੀਏਟੀਵਿਟੀ ਕੈਟਾਲਿਸਟ” ਵਜੋਂ, ਦਿਵਯਾਂਸ਼ੀ ਨੂੰ “ਕਮਿਊਨਿਟੀ ਸਪਾਰਕ” ਵਜੋਂ, ਵੇਦੀਤਾ ਨੂੰ “ਸਰਵਿਸ ਟ੍ਰੇਲਬਲੇਜ਼ਰ” ਵਜੋਂ, ਬਿਦਿਸ਼ਾ ਨੂੰ “ਰੈਜ਼ਿਲੀਅੰਸ ਚੈਂਪੀਅਨ” ਵਜੋਂ ਅਤੇ ਗੁਨਦੀਪ ਕੌਰ ਨੂੰ “ਲੈਂਸ ਵੂਮੈਨ” ਵਜੋਂ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਸਰਟੀਫਿਕੇਟ ਦਿੱਤੇ ਗਏ।
ਪ੍ਰੋਗਰਾਮ ਦੇ ਸੱਭਿਆਚਾਰਕ ਹਿੱਸੇ ਵਿੱਚ “ਸਕਰੀਨ ਔਰ ਸੰਸਕਾਰ” ਥੀਮ `ਤੇ ਇੱਕ ਅਰਥਪੂਰਨ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਵਿੱਚ ਕਦਰਾਂ-ਕੀਮਤਾਂ `ਤੇ ਬਹੁਤ ਜ਼ਿਆਦਾ ਸਕ੍ਰੀਨ ਵਰਤੋਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ ਗਿਆ।ਵਲੰਟੀਅਰਾਂ ਨੇ ਐਨ.ਐਸ.ਐਸ ਗੀਤ “ਸਵਯਮ ਸਾਜੇ ਵਸੁੰਧਰਾ ਸਵਾਰ ਦੇ” ਵੀ ਪੇਸ਼ ਕੀਤਾ, ਜੋ ਨਿਰਸਵਾਰਥ ਸੇਵਾ ਦਾ ਸੰਦੇਸ਼ ਦਿੰਦਾ ਹੈ। ਐਨ.ਐਸ.ਐਸ ਥੀਮਾਂ `ਤੇ ਆਧਾਰਿਤ ਰੰਗੋਲੀ ਅਤੇ ਪੋਸਟਰਾਂ ਰਾਹੀਂ ਰਚਨਾਤਮਕ ਪ੍ਰਗਟਾਵੇ ਨੇ ਸਮਾਗਮ ਵਿੱਚ ਰੰਗ ਅਤੇ ਜੀਵੰਤਤਾ ਜੋੜੀ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਇੱਕ ਉਦੇਸ਼ਪੂਰਨ ਕੈਂਪ ਦੇ ਆਯੋਜਨ ਲਈ ਐਨ.ਐਸ.ਐਸ ਟੀਮ ਅਤੇ ਵਲੰਟੀਅਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਹਮਦਰਦੀ, ਲੀਡਰਸ਼ਿਪ ਅਤੇ ਸਮਾਜਿਕ ਵਚਨਬੱਧਤਾ ਦੇ ਮੁੱਲ ਪੈਦਾ ਕਰਨ ਵਿੱਚ ਮਦਦ ਕਰਦੀਆਂ ਹਨ।ਇਸ ਸਮਾਰੋਹ ਵਿੱਚ ਡਾ. ਅਨੀਤਾ ਨਰਿੰਦਰ, ਡੀਨ, ਕਮਿਊਨਿਟੀ ਡਿਵੈਲਪਮੈਂਟ ਇਨੀਸ਼ੀਏਟਿਵਜ਼, ਸ਼੍ਰੀਮਤੀ ਸੁਰਭੀ ਸੇਠੀ ਅਤੇ ਡਾ. ਨਿਧੀ ਅਗਰਵਾਲ, ਐਨ.ਐਸ.ਐਸ ਪ੍ਰੋਗਰਾਮ ਅਫਸਰ, ਡਾ. ਪਲਵਿੰਦਰ ਸਿੰਘ ਅਤੇ ਸ਼੍ਰੀਮਤੀ ਸੁਮੇਰਾ ਨਾਰੰਗ ਸ਼ਾਮਲ ਹੋਏ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਵਿੱਚ ਸਰਗਰਮੀ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ।

 

Check Also

ਵਿਧਾਇਕ ਟੌਂਗ ਨੇ ਆਵਾਸ ਯੋਜਨਾ ਤਹਿਤ 95 ਪਰਿਵਾਰਾਂ ਨੂੰ ਕਰੀਬ 2 ਕਰੋੜ 37 ਲੱਖ ਦੀ ਵੰਡੀ ਰਾਸ਼ੀ

ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਨਿਊਜ਼) – ਹਲਕਾ ਬਾਬਾ ਬਕਾਲਾ ਦੇ ਵਿਧਾਇਕ ਸਰਦਾਰ ਦਲਬੀਰ ਸਿੰਘ …