Wednesday, November 20, 2024

ਸੱਠ ਵਰ੍ਹੇ ਜ਼ਿੰਦਗੀ………

ਸੱਠ ਵਰ੍ਹੇ ਜ਼ਿੰਦਗੀ ਦੇ ਕਰ ਲਏ ਪੂਰੇ ਜੀ
ਅਜੇ ਕਰਨੇ ਨੇ ਕੰਮ ਜੋ ਰਹਿ ਗਏ ਅਧੂਰੇ ਜੀ।

ਖੁਰਮਣੀਆਂ ਪਿੰਡ ਪਹਿਲਾ ਸਾਹ ਲਿਆ ਸੀ,
ਚਾਅ ਨਾਲ ਮਾਪਿਆਂ ਗਲ਼ ਲਾ ਲਿਆ ਸੀ।
ਵਧਾਈਆਂ ਦੇਣ ਆਏ ਲੋਕ ਦਰਾਂ ਮੂਹਰੇ ਜੀ,
ਸੱਠ ਵਰ੍ਹੇ ਜਿੰਦਗੀ ਦੇ ਕਰ ਲਏ ਪੂਰੇ ਜੀ।

ਪਿੰਡ ਦੇ ਸਕੂਲੋਂ ਕੀਤੀ ਮੁੱਢਲੀ ਪੜ੍ਹਾਈ ਜੀ,
ਖਾਸੇ ਬਾਜ਼ਾਰ ਸਕੂਲ ਮਾਪਿਆਂ ਦੱਸਵੀਂ ਕਰਾਈ ਜੀ।
ਕੰਮ ਕਰ ਹੁਣ, ਪਿਤਾ ਫਿਰ ਘੂਰੇ ਜੀ।
ਸੱਠ ਵਰ੍ਹੇ ਜ਼ਿੰਦਗੀ ਦੇ ਕਰ ਲਏ ਪੂਰੇ ਜੀ।

ਦੁੱਖ-ਸੁੱਖ ਸਦਾ ਅੰਗ-ਸੰਗ ਰਹੇ ਜੀ,
ਰੱਬ ਦੇ ਨੇ ਰੰਗ ਹਰ ਕੋਈ ਕਹੇ ਜੀ।
ਕਈ ਦੇਣ ਹੌਸਲਾ ਮੰਜ਼ਿਲ ਨਹੀਂ ਦੂਰੇ ਜੀ,
ਸੱਠ ਵਰ੍ਹੇ ਜ਼ਿੰਦਗੀ ਦੇ ਕਰ ਲਏ ਪੂਰੇ ਜੀ।

ਰੱਬ ਨੇ ਬਣਾ ਦਿੱਤਾ ਰੈਣ ਬਸੇਰਾ ਜੀ,
ਸ਼ੁੁਕਰਾਨਾ ਉਸ ਮਾਲਕ ਦਾ ਦਿੱਤਾ ਬਥੇਰਾ ਜੀ।
ਘਰ ਵੱਡਿਆਂ ਦੀ ਘਾਟ ਇਹੋ ਸਦਾ ਝੂਰੇ ਜੀ,
ਸੱਠ ਵਰ੍ਹੇ ਜ਼ਿੰਦਗੀ ਦੇ ਕਰ ਲਏ ਪੂਰੇ ਜੀ।

ਸ਼ੁਕਰੀਆ ਰੱਬ ਦਾ ਜਿੰਨ੍ਹ ਰੀਝਾਂ ਕੀਤੀਆਂ ਪੂਰੀਆਂ,
ਡੋਲਣ ਨਾ ਦਿੱਤਾ ਭਾਵੇਂ ਕੱਟੀਆਂ ਮਜ਼ਬੂਰੀਆਂ।
ਥੋੜੀ ਕੀਤੀ ਕੀ ਤਰੱਕੀ ਸਾਨੂੰ ਆਪਣਾ ਹੀ ਘੂਰੇ ਜੀ,
ਸ਼ੱਠ ਵਰ੍ਹੇ ਜ਼ਿੰਦਗੀ ਦੇ ਕਰ, ਲਏ ਪੂਰੇ ਜੀ
ਅਜੇ ਕਰਨੇ ਨੇ ਕੰਮ ਜੋ ਰਹਿ ਗਏ ਅਧੂਰੇ ਜੀ।
ਕਵਿਤਾ 1910202401

ਸੁਖਬੀਰ ਸਿੰਘ ਖੁਰਮਣੀਆਂ
53, ਪੈਰਾਡਾਈਜ਼ 2,
ਛੇਹਰਟਾ, ਅੰਮ੍ਰਿਤਸਰ।
ਮੋ – 9855512677

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …