Thursday, July 3, 2025
Breaking News

ਖਾਲਸਾ ਕਾਲਜ ਦੇ ਪ੍ਰਿੰਸੀਪਲ ਵਲੋਂ ‘ਐਨ.ਆਈ ਫ਼ਾਰ ਜਰਨਲਿਜ਼ਮ’ ਪੁਸਤਕ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਪੱਤਰਕਾਰਤਾ ਨਾਲ ਸਬੰਧਿਤ ਵਿਦਿਆਰਥੀਆਂ ਦੇ ਗਿਆਨ ’ਚ ਵਾਧਾ ਕਰਨ ਸਬੰਧੀ ‘ਐਨ.ਆਈ ਫ਼ਾਰ ਜਰਨਲਿਜ਼ਮ’ ਪੁਸਤਕ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਅੱਜ ਲੋਕ ਅਰਪਿਤ ਕੀਤੀ ਗਈ।ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਮੁਖੀ ਡਾ. ਸਾਨੀਆ ਮਰਵਾਹਾ ਦੁਆਰਾ ਲਿਖੀ ਗਈ ਇਹ ਪੁਸਤਕ ਵਿਦਿਆਰਥੀਆਂ ਨੂੰ ਮੀਡੀਆ ਨਾਲ ਸਬੰਧਿਤ ਹਰੇਕ ਪਹਿਲੂ ਨੂੰ ਬਾਰੀਕੀ ਨਾਲ ਜਾਣਨ ’ਚ ਸਹਾਈ ਸਿੱਧ ਹੋਵੇਗੀ।
ਡਾ. ਮਹਿਲ ਸਿੰਘ ਨੇ ਮੀਡੀਆ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਿਤਾਬ ਸੰਚਾਰ ਅਤੇ ਮਾਸ ਕਮਿਊਨੀਕੇਸ਼ਨ ਦੇ ਵੱਖ-ਵੱਖ ਚੈਨਲਾਂ ਦੀ ਭੂਮਿਕਾ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ, ਜੋ ਸੰਚਾਲਨ ਖੇਤਰਾਂ ਨੂੰ ਕਵਰ ਕਰਦੀ ਹੈ।ਉਨ੍ਹਾਂ ਡਾ. ਮਰਵਾਹਾ ਦੀ ਸਮਰਪਣ ਅਤੇ ਸਖ਼ਤ ਮਿਹਨਤ ਲਈ ਜਨ ਸੰਚਾਰ ਦੇ ਸਮੂਹ ਵਿਦਿਆਰਥੀਆਂ ਨੂੰ ਮਾਰਗਦਰਸ਼ਕ ਕਰਨ ਸਬੰਧੀ ਪ੍ਰਕਾਸ਼ਿਤ ਇਸ ਪੁਸਤਕ ’ਤੇ ਵਧਾਈ ਦਿੱਤੀ।ਡੀਨ (ਆਰਟਸ) ਪ੍ਰੋ: ਜਸਪ੍ਰੀਤ ਕੌਰ ਨੇ ਪੁਸਤਕ ਦੇ ਵੱਖ-ਵੱਖ ਪਹਿਲੂਆਂ ’ਤੇ ਚਾਨਣਾ ਪਾਉਂਦਿਆਂ ਪੱਤਰਕਾਰੀ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਡਾ. ਮਰਵਾਹਾ ਨੇ ਕਿਹਾ ਕਿ ਕਿਤਾਬ ਮੀਡੀਆ ਤਕਨਾਲੋਜੀ ਦੇ ਜ਼ਰੂਰੀ ਵਿਸ਼ਿਆਂ ਨੂੰ ਉਜ਼ਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਦੋ ਮੁੱਖ ਯੂਨਿਟਾਂ ’ਚ ਵੰਡਿਆ ਗਿਆ ਹੈ।ਪਹਿਲੀ ਇਕਾਈ ’ਚ ਤਿੰਨ ਅਧਿਆਏ ਹਨ ਅਤੇ ਇਹ ਸੰਚਾਰ ਦੀ ਸ਼ੁਰੂਆਤ ਅਤੇ ਵਿਕਾਸ ਨਾਲ ਸਬੰਧਿਤ ਹੈ। ਦੂਜੀ ਇਕਾਈ ’ਚ ਪੰਜ ਅਧਿਆਏ ਹਨ ਅਤੇ ਖੁਦ ’ਚ ਖ਼ਬਰਾਂ ਅਤੇ ਖ਼ਬਰਾਂ ਦੇ ਤੱਤਾਂ ਨਾਲ ਸਬੰਧਿਤ ਹੈ, ਜੋ ਅਸਲ ’ਚ ਪ੍ਰਿੰਟ ਮੀਡੀਆ ਹੈ।

 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …