ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ) – ਪੀ.ਸੀ.ਐਸ ਅਧਿਕਾਰੀ ਮੈਡਮ ਰਿਚਾ ਗੋਇਲ ਨੇ ਅੱਜ ਸਬ ਡਵੀਜ਼ਨ ਸਮਾਣਾ ਵਿਖੇ ਬਤੋਰ ਐਸ.ਡੀ.ਐਮ ਵਜੋਂ
ਆਪਣਾ ਅਹੁੱਦਾ ਸੰਭਾਲ ਲਿਆ ਹੈ।ਅਹੱਦਾ ਸੰਭਾਲਣ ਉਪਰੰਤ ਮੈਡਮ ਗੋਇਲ ਨੇ ਕਿਹਾ ਕਿ ਸਬ ਡਵੀਜ਼ਨ ਸਮਾਣਾ ਵਿਖੇ ਕਿਸੇ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ ਅਤੇ ਹਰੇਕ ਵਿਅਕਤੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ।ਜਿਕਰਯੋਗ ਹੈ ਕਿ ਮੈਡਮ ਰਿਚਾ ਗੋਇਲ ਇਸ ਤੋਂ ਪਹਿਲਾ ਜੀ.ਏ ਟੂ ਡੀ.ਸੀ ਸੰਗਰੂਰ ਵਿਖੇ ਨਿਯੁੱਕਤ ਸਨ।ਸਮਾਣਾ ਪੁੱਜਣ ਤੇ ਵਪਾਰੀ ਆਗੂ ਹੁਸਨਦੀਪ ਬਾਂਸਲ, ਯੂਥ ਆਗੂ ਲਵਨੀਸ਼ ਬਾਂਸਲ ਤੇ ਧਰੁਵ ਬਾਂਸਲ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media