ਸੰਗਰੂਰ, 5 ਫਰਵਰੀ (ਜਗਸੀਰ ਲੌਂਗੋਵਾਲ) – ਬੰਦ-ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸਿੱਖ ਕੌਮ ਦੇ ਮਹਾਨ ਸ਼ਹੀਦ ਬ੍ਰਹਮ ਗਿਆਨੀ ਭਾਈ ਮਨੀ ਸਿੰਘ ਦੇ ਜਨਮ ਦਿਹਾੜੇ ਸਬੰਧੀ ਤਿੰਨ ਰੋਜ਼ਾ ਸਮਾਗਮ ਅੱਜ ਗੁਰਦੁਆਰਾ ਜਨਮ ਸਥਾਨ ਸ਼ਹੀਦ ਭਾਈ ਮਨੀ ਸਿੰਘ ਕੈੰਬੋਵਾਲ (ਲੌਂਗੋਵਾਲ) ਵਿਖੇ ਰਵਾਇਤੀ ਸ਼ਾਨੋ ਸ਼ੌਕਤ ਨਾਲ ਆਰੰਭ ਹੋਏ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼਼੍ਰੋਮਣੀ ਕਮੇਟੀ ਦੀ ਦੇਖ-ਰੇਖ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਦੀ ਆਰੰਭਤਾ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਏ ਗਏ ਜਿਸ ਵਿਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ।ਨਗਰ ਕੀਰਤਨ ਦਾ ਕਸਬੇ ਵਿੱਚ ਵੱਖ-ਵੱਖ ਥਾਵਾਂ ਤੇ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ ਅਤੇ ਲੰਗਰ ਲਗਾਏ ਗਏ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਅਤੇ ਪੰਜ਼ ਪਿਆਰਿਆਂ ਦੀ ਅਗਵਾਈ ਹੇਠ ਅਯੋਜਿਤ ਨਗਰ ਕੀਰਤਨ ਵਿੱਚ ਸੁੰਦਰ ਪਾਲਕੀ ਸਾਹਿਬ ਖਿੱਚ ਦਾ ਕੇਂਦਰ ਸੀ।ਬੈੰਡ ਅਤੇ ਗਤਕਾ ਪਾਰਟੀਆਂ ਨੇ ਕਲਾ ਦੇ ਜੌਹਰ ਦਿਖਾਏ।ਭਾਈ ਲੌੰਗੋਵਾਲ ਨੇ ਦੱਸਿਆ ਕਿ ਭਲਕੇ 5 ਫਰਵਰੀ ਨੂੰ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਜਾਣਗੇ ਅਤੇ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ।6 ਫਰਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਸਮਾਗਮ ਦੀ ਸ਼ੋਭਾ ਵਧਾਉਣਗੇ ਅਤੇ ਦੀਵਾਨ ਸੱਜਣਗੇ।ਇਸੇ ਦਿਨ ਕਵੀਸ਼ਰੀ ਅਤੇ ਕੀਰਤਨ ਮੁਕਾਬਲੇ ਕਰਵਾਏ ਜਾਣਗੇ ਅਤੇ ਇਸ ਮੌਕੇ ਸੰਤ ਅਤਰ ਸਿੰਘ ਚੈਰੀਟੇਬਲ ਟਰੱਸਟ ਮਸਤੂਆਣਾ ਸਾਹਿਬ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾਵੇਗਾ ।
ਇਸ ਸਮੇਂ ਜਥੇਦਾਰ ਉਦੈ ਸਿੰਘ, ਭਾਈ ਬਲਵਿੰਦਰ ਸਿੰਘ ਕੈਬੋਵਾਲ, ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਮੀਤ ਪ੍ਰਧਾਨ ਰਣਜੀਤ ਸਿੰਘ ਸਿੱਧੂ, ਸਾਬਕਾ ਨਗਰ ਕੌਂਸਲ ਪ੍ਰਧਾਨ ਮੇਲਾ ਸਿੰਘ ਸੁਬੇਦਾਰ, ਕੌਂਸਲਰ ਗੁਰਮੀਤ ਸਿੰਘ ਲੱਲੀ, ਮਹਿੰਦਰ ਸਿੰਘ ਦੁੱਲਟ, ਜਸਵੀਰ ਸਿੰਘ ਜੱਸੀ ਦਮਦਮਾ ਸਾਹਿਬ, ਪਰਮਜੀਤ ਸਿੰਘ ਪੰਮਾ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਰਿੰਕੂ ਗਿੱਲ, ਠੇਕੇਦਾਰ ਬਿੰਦਰ ਸਿੰਘ, ਮਿ. ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਮੈਨੇਜਰ, ਅਵਤਾਰ ਸਿੰਘ ਦੁੱਲਟ, ਬਲਵਿੰਦਰ ਸਿੰਘ ਪ੍ਰਚਾਰਕ, ਅਮਰਜੀਤ ਸਿੰਘ ਗਿੱਲ, ਗਾਂਧੀ ਐਮ.ਬੱਲਮ ਸਿੰਘ, ਅਮਰਜੀਤ ਸਿੰਘ ਨਿੱਜੀ ਸਕੱਤਰ, ਦਰਸ਼ਨ ਸਿੰਘ ਪੀ.ਏ, ਤਰਸੇਮ ਸਿੰਘ ਮਜ਼ੂਦ ਸਨ।
ਇਸ ਮੌਕੇ ਭਾਈ ਧਰਮ ਸਿੰਘ ਅਤੇ ਬਾਬਾ ਕੁਲਵੰਤ ਸਿੰਘ ਕਾਂਤੀ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
Check Also
ਨੈਸ਼ਨਲ ਪੱਧਰ ‘ਤੇ ਨਿਸ਼ਾਨੇਬਾਜ਼ੀ ‘ਚ ਭੁਪਿੰਦਰਜੀਤ ਸ਼ਰਮਾ ਦਾ ਤੀਜਾ ਸਥਾਨ
ਭੀਖੀ, 11 ਦਸੰਬਰ (ਕਮਲ ਜ਼ਿੰਦਲ) – ਪਿੱਛਲੇ ਦਿਨੀ ਪਿੰਡ ਫਰਵਾਹੀ ਦੇ ਨੌਜਵਾਨ ਭੁਪਿੰਦਰਜੀਤ ਸ਼ਰਮਾ ਪੁੱਤਰ …