Saturday, June 14, 2025

ਮੁੱਖ ਮੰਤਰੀ ਵਲੋਂ ਐਨ.ਓ.ਸੀ ਬੰਦ ਕਰਨਾ ਸ਼ਲਾਘਾਯੋਗ ਫੈਸਲਾ – ਜੀਵਨਜੋਤ ਕੌਰ

ਅੰਮ੍ਰਿਤਸਰ, 6 ਫਰਵਰੀ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਐਨ.ਓ.ਸੀ ਬੰਦ ਕਰਨ ਸਬੰਧੀ ਜੋ ਫੈਸਲਾ ਲਿਆ ਜਾ ਰਿਹਾ ਹੈ, ਉਸ ਦੀ ਜਿੰਨੀ ਸਿਫ਼ਤ ਕੀਤੀ ਜਾਵੇ ਘੱਟ ਹੈ, ਕਿਉਂਕਿ ਜਨਤਾ ਐਨ.ਓ.ਸੀ ਨੂੰ ਲੈ ਕੇ ਬਹੁਤ ਖੱਜ਼ਲ ਹੋ ਰਹੀ ਸੀ। ਇਹ ਪ੍ਰਗਟਾਵਾ ਕਰਦਿਆਂ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ ਕਿਹਾ ਕਿ ਅੱਜ ਜਿਉਂ ਹੀ ਮੁੱਖ ਮੰਤਰੀ ਮਾਨ ਨੇ ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਸਾਂਝੀ ਕੀਤੀ ਹੈ, ਉਸ ਵੇਲੇ ਤੋਂ ਹੀ ਉਨਾਂ ਨੂੰ ਵਧਾਈਆਂ ਦੇਣ ਵਾਲਿਆਂ ਦੇ ਫੋਨ ਨਿਰੰਤਰ ਆ ਰਹੇ ਹਨੈ।ਉਨਾਂ ਕਿਹਾ ਕਿ ਐਨ.ਓ.ਸੀ ਲੈਣ ‘ਚ ਲੋਕਾਂ ਨੂੰ ਆ ਰਹੀ ਵੱਡੀ ਮੁਸ਼ਕਲ ਨਾਲ ਉਨਾਂ ਦੇ ਕੰਮ ਪ੍ਰਭਾਵਿਤ ਹੋ ਰਹੇ ਸਨ।ਜਾਇਦਾਦ ਦੀ ਖਰੀਦ ਵੇਚ ਕਰਨ ਵੇਲੇ ਵੱਡੇ ਭ੍ਰਿਸ਼ਟਾਚਾਰ ਦੀ ਵੀ ਚਰਚਾ ਰਹਿੰਦੀ ਸੀ, ਜਿਸ ਨਾਲ ਲੋਕਾਂ ਨੂੰ ਨਿਰਾਸ਼ਾ ਦਾ ਆਲਮ ਸੀ।ਇਸ ਨੂੰ ਅੱਜ ਮੁੱਖ ਮੰਤਰੀ ਦੇ ਇਕ ਟਵੀਟ ਨੇ ਹੀ ਦੂਰ ਕਰ ਦਿੱਤਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਲੋਕਾਂ ਦੇ ਦੁੱਖ-ਤਕਲੀਫ ਨੂੰ ਨਿੱਜੀ ਤੌਰ ‘ਤੇ ਸਮਝਦੇ ਹਨ।ਵਿਧਾਇਕਾ ਨੇ ਇਸ ਲੋਕ ਭਲਾਈ ਦੇ ਫੈਸਲੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਵੀ ਕੀਤਾ।
ਇਸ ਮੌਕੇ ਮਨਿੰਦਰ ਸਿੰਘ ਧਾਰੋਵਾਲੀ, ਆਸ਼ੂਦੀਪ ਬਾਂਸਲ, ਹਰਪਾਲ ਸਿੰਘ ਨਿੱਜ਼ਰ, ਐਡਵੋਕੇਟ ਗੁਰਪ੍ਰੀਤ ਸਿੰਘ ਸੋਹਲ, ਜਸਕਰਨ ਸਿੰਘ ਪੰਨੂੰ, ਦਿਲਰਾਜ ਸਿੰਘ ਘੁਮਾਣ, ਮਨਮੋਹਨ ਸਿੰਘ, ਜਰਨੈਲ ਸਿੰਘ, ਸਾਹਿਬ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

Check Also

ਛੇਵੇਂ ਪਾਤਸ਼ਾਹ ਵੱਲੋਂ ਪਹਿਲੀ ਜੰਗ ਫ਼ਤਹਿ ਕਰਨ ਦੀ ਯਾਦ ’ਚ ਸਜਾਇਆ ਨਗਰ ਕੀਰਤਨ

ਅੰਮ੍ਰਿਤਸਰ, 13 ਜੂਨ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਮੁਗਲ …