Saturday, December 21, 2024

ਵਿਸ਼ਾਲ ਨਗਰ ਕੀਰਤਨ ਦਾ ਪਿੰਡ ਉਭਾਵਾਲ ਵਿਖੇ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ

ਸੰਗਰੂਰ, 6 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 97ਵੀਂ ਸਲਾਨਾ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ਼ ਪਿਆਰਿਆਂ ਦੀ ਅਗਵਾਈ ‘ਚ ਵਿਸ਼ਾਲ ਨਗਰ ਕੀਰਤਨ ਚੀਮਾਂ ਸਾਹਿਬ ਤੋਂ ਰਵਾਨਾ ਹੋ ਕੇ ਵੱਖ-ਵੱਖ ਪਿੰਡਾਂ ਚੋਂ ਹੁੰਦਾ ਹੋਇਆ ਪਿੰਡ ਉੱਭਾਵਾਲ ਵਿਖੇ ਪਹੁੰਚਣ ਤੇ ਗੁਲਾਬ ਦੇ ਫੁੱਲਾਂ ਦੀਆਂ ਕਲੀਆਂ ਨਾਲ ਵਰਖਾ ਕਰਕੇ ਹਾਰਦਿਕ ਸਵਾਗਤ ਕੀਤਾ ਗਿਆ।ਪੰਜ਼ ਪਿਆਰੇ ਸਾਹਿਬਾਨਾਂ ਨੂੰ ਡਰਾਈ ਫਰੂਟ ਅਤੇ ਸਿਰਪਿਓ ਭੇਟ ਕਰਕੇ ਬੜੀ ਸ਼ਰਧਾ ਨਾਲ ਸਨਮਾਨ ਕੀਤਾ ਗਿਅ।
ਮਿੰਨੀ ਪੀ.ਐਚ.ਸੀ ਉੱਭਾਵਾਲ ਵਿਖੇ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਅ ਰਹੇ ਡਾ: ਪਰਿਕਸ਼ਤਪਾਲ ਸਿੰਘ ਅਤੇ ਡਾ. ਮੁਕੇਸ ਗੁਪਤਾ ਵੈਟਰਨਰੀ ਅਫਸਰ ਸਿਵਲ ਪਸ਼ੂ ਹਸਪਤਾਲ ਉੱਭਾਵਾਲ ਨੂੰ ਨੂੰ ਉਹਨਾਂ ਦੀਆਂ ਚੰਗੀਆਂ ਸੇਵਾਵਾਂ ਦੇ ਚੱਲਦਿਆਂ ਸਮੁੱਚੀ ਸੰਗਤ ਉੱਭਾਵਾਲ ਅਤੇ ਸੰਤ ਬਾਬਾ ਜਗਮੀਤ ਸੰਘ ਜੀ ਬੜੂ ਸਾਹਿਬ ਵਾਲਿਆਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਵਰਨਣਯੋਗ ਹੈ ਕਿ ਡਾ. ਗੁਪਤਾ ਛੁੱਟੀ ਵਾਲੇ ਦਿਨ ਐਤਵਾਰ ਨੂੰ ਆਪਣੀ ਡਿਊਟੀ ‘ਤੇ ਹਾਜ਼ਰ ਰਹਿੰਦੇ ਹਨ।ਹੋਣਹਾਰ ਬੱਚੀ ਮਨਜੋਤ ਕੌਰ ਜਿਸ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਦਸਵੀਂ ਜਮਾਤ ਵਿਚੋ 90 ਅੰਕ ਪ੍ਰਾਪਤ ਕੀਤੇ ਹਨ, ਦਾ ਹੌਸਲਾ ਵਧਾਉਣ ਲਈ ਸਨਮਾਨ ਕੀਤਾ ਗਿਆ ਹੈ।
ਪਿੰਡ ਉੱਭਾਵਾਲ ਦੇ ਸਾਬਕਾ ਸਰਪੰਚ ਪਾਲੀ ਸਿੰਘ ਕਮਲ, ਸਾਬਕਾ ਪੰਚ ਹਰਬੰਸ ਸਿੰਘ, ਸੁਰਜੀਤ ਸਿੰਘ ਮੰਗੀ, ਜਿਲ੍ਹਾ ਪ੍ਰਧਾਨ ਡੀਪੂ ਹੋਲਡਰ, ਗੀਤਕਾਰ ਪ੍ਰੀਤ ਉੱਭਾਵਾਲੀਆਂ, ਮੁਲਾਜ਼ਮ ਆਗੂ ਬਿੱਕਰ ਸਿੰਘ, ਜਗਰੂਪ ਸਿੰਘ ਢੀਂਡਸਾ ਪੰਚਾਇਤ ਸਕੱਤਰ, ਸਾਬਕਾ ਪੰਚ ਪ੍ਰਮਜੀਤ ਕੌਰ ਕਮਲ, ਜਸਵੰਤ ਸਿੰਘ ਮਿੱਠੂ ਆਗੂ ਆਮ ਆਦਮੀ ਪਾਰਟੀ, ਜਸਵਿੰਦਰ ਸਿੰਘ ਕਾਕਾ, ਗੁਰਚਰਨ ਸਿੰਘ ਮਾਨ, ਦਲੀਪ ਸਿੰਘ ਢੀਡਸਾਂ, ਕੁਲਵਿੰਦਰ ਸਿੰਘ ਮਾਣਾ, ਆਦਿ ਨੇ ਇਹ ਜਾਣਕਾਰੀ ਸਾਂਝੇ ਤੌਰ ‘ਤੇ ਦਿੱਤੀ।ਸਟੇਜ ਸਕੱਤਰ ਦੀ ਸੇਵਾ ਲਾਲ ਸਿੰਘ ਸੋਹੀ ਨੇ ਬਾਖੂਬੀ ਨਿਭਾਈ।

 

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …