Sunday, December 22, 2024

ਸਲਾਇਟ ਦੇ ਫੂਡ ਇੰਜੀ: ਤੇ ਟੈਕਨੋਲੋਜੀ ਵਿਭਾਗ ਦੇ ਰਿਸਰਚ ਸਕਾਲਰਾਂ ਦਾ ਅੰਤਰਰਾਸ਼ਟਰੀ ਕਾਨਫਰੰਸ `ਚ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 7 ਫਰਵਰੀ (ਜਗਸੀਰ ਲੌਂਗੋਵਾਲ) – ਅਨਾਮਿਕਾ ਸ਼ਰਮਾ ਅਤੇ ਮਸੂਦ ਆਲਮ ਰਿਸਰਚ ਸਕਾਲਰਜ਼, ਫੂਡ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਵਿਭਾਗ ਸੰਤ ਲੋਂਗੋਵਾਲ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਸੰਸਥਾ ਲੌਂਗੋਵਾਲ ਨੇ 7ਵੀਂ ਅੰਤਰਰਾਸ਼ਟਰੀ ਕਾਨਫਰੰਸ ਐਡਵਾਂਸਿਜ਼ ਇਨ ਬਾਯੋਸਾਈਸ ਅਤੇ ਬਾਯੋਟੈਕਨੋਲੋਜੀ ਵਿੱਚ ਸ਼ਾਨਦਾਰ ਪਰਦਰਸ਼ਨ ਕਰਕੇ ਵਿਭਾਗ ਅਤੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ।ਇਹ ਕਾਨਫਰੰਸ 31 ਜਨਵਰੀ ਤੋਂ 2 ਫਰਵਰੀ ਨੂੰ ਨੋਇਡਾ ਦੇ ਜੇ.ਪੀ ਇੰਸਟੀਚਿਊਟ ਆਫ ਇੰਫਾਰਮੇਸ਼ਨ ਟੈਕਨਾਲੋਜੀ ਦੁਆਰਾ ਆਯੋਜਿਤ ਕੀਤੀ ਗਈ ਸੀ। ਇਸ ਵਿੱਚ ਅਨਾਮਿਕਾ ਸ਼ਰਮਾ ਤੇ ਮਸੂਦ ਆਲਮ ਨੇ ਆਪਣੇ ਖੋਜ਼ੀ ਕੰਮ ਲਈ ਵਾਕ ਪ੍ਰਸਤੁਤੀ ਸ਼਼੍ਰੇਣੀ ਵਿੱਚ ਦੂਜਾ ਅਤੇ ਤੀਜ਼ਾ ਸਥਾਨ ਹਾਸਿਲ ਕੀਤਾ।ਇਹ ਦੋਵੇਂ ਵਿਦਿਆਰਥੀ ਆਪਣੀ ਪੀ.ਐਚ.ਡੀ ਪ੍ਰੋਫੈਸਰ ਵਿਕਾਸ ਨੰਦਾ ਦੇ ਮਾਰਗਦਰਸ਼ਨ ਵਿੱਚ ਕਰ ਰਹੇ ਹਨ. ਖੋਜੀ ਵਿਦਿਆਰਥੀਆਂ ਦੇ ਮਧੂ ਮੱਖੀ ਪਰਾਗ ਅਤੇ ਬੇਕਰੀ ਉਤਪਾਦਾਂ ਵਿੱਚ ਸ਼ਹਿਦ ਦੀ ਵਰਤੋਂ ਉਪਰ ਕੀਤੇ ਗਏ ਖੋਜ਼ ਕਾਰਜ਼ ਨੂੰ ਭਾਰਤ ਅਤੇ ਵਿਦੇਸ਼ੀ ਪਾਰਟੀਸਿਪੈਂਟਸ ਨੇ ਵਧੇਰੇ ਪਸੰਦ ਕੀਤਾ।ਡਾਇਰੈਕਟਰ ਸਲਾਇਟ ਪ੍ਰੋਫੈਸਰ ਮਣੀ ਕਾਂਤ ਪਾਸਵਾਨ ਅਤੇ ਪ੍ਰੋਫੈਸਰ ਜੇ.ਐਸ ਢਿੱਲੋਂ, ਡੀਨ (ਐਕੈਡੈਮਿਕਸ) ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸਫਲਤਾਵਾਂ ਲਈ ਵਧਾਈ ਦਿੱਤੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …