Friday, September 20, 2024

ਆਰਟ ਗੈਲਰੀ ਵਿਖੇ ਬਸੰਤ ਦਾ ਤਿਓਹਾਰ ਅਤੇ ਮੈਕਸੀਕਨ ਲੋਕ ਡਾਂਸ ਸ਼ੌਅ ਦਾ ਆਯੋਜਨ

ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ) – ਆਰਟ ਗੈਲਰੀ ਕਲਾ ਦੇ ਹਰ ਖੇਤਰ ਨੂੰ ਉਤਸ਼ਾਹਿਤ ਕਰਦੀ ਆ ਰਹੀ ਹੈ।ਚਾਹੇ ਉਹ ਵਿਜ਼ੂਅਲ ਆਰਟ, ਪ੍ਰਫੋਰਿਮੰਗ ਆਰਟ ਚਾਹੇ ਉਹ ਨੈਸ਼ਨਲ਼ ਹੋਵੇ ਜਾਂ ਅੰਤਰਰਾਸ਼ਟਰੀ ਖੇਤਰ ਵਿੱਚ ਕੰਮ ਕਰਦੀ ਰਹੀ।ਜਿਸ ਦੌਰਾਨ ਅੱਜ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਵਲੋਂ ਬਸੰਤ ਦਾ ਤਿਓਹਾਰ ਅਤੇ ਮੈਕਸੀਕਨ ਲੋਕ ਡਾਂਸ ਸ਼ੌਅ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਖਾਲਸਾ ਕਾਲਜ ਵਲੋਂ ਆਈ ਗਿੱਧੇ ਅਤੇ ਭੰਗੜੇ ਦੀਆਂ ਟੀਮਾਂ ਨੇ ਭਾਗ ਲਿਆ।ਇਸ ਦੌਰਾਨ ਮੈਕਸੀਕੋ ਤੋਂ ਆਏ 11 ਕਲਾਕਾਰਾਂ ਵਲੋਂ ਆਪਣੇ ਦੇਸ਼ ਦਾ ਲੋਕ ਨਾਚ ਪੇਸ਼ ਕੀਤਾ ਗਿਆ, ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ।ਇਸ ਦੌਰਾਨ ਆਰਟ ਗੈਲਰੀ ਦੇ ਆਨ. ਜਨਰਲ ਸੈਕਟਰੀ ਡਾ. ਪੀ.ਐਸ ਗਰੋਵਰ ਨੇ ਦੱਸਿਆ ਕਿ ਆਰਟ ਗੈਲਰੀ ਵਿਖੇ ਬਸੰਤ ਦਾ ਤਿਓਹਾਰ ਗਿਆ ਹੈ ਅਤੇ ਵਿਦੇਸ਼ ਤੋਂ ਆਏ ਕਲਾਕਾਰਾਂ ਵਲੋਂ ਪੇਸ਼ ਕੀਤੇ ਜਾ ਰਹੇ ਉਨਾਂ ਦੇ ਸਭਿਆਚਾਰ ਤੋਂ ਸਿੱਖਣ ਦਾ ਮੌਕਾ ਮਿਲਦਾ ਹੈ।ਮੈਕਸੀਕਨ ਕਲਾਕਾਰਾਂ ਦੇ ਗਰੁੱਪ ਵਿੱਚ 5 ਪੁਰਸ਼ ਅਤੇ 6 ਇਸਤਰੀਆਂ ਸ਼ਾਮਲ ਹਨ।ਗਰੁੱਪ ਦੇ ਕੋਆਰਡੀਨੇਟਰ ਅਤੇ ਮੁੱਖ ਮਹਿਮਾਨ ਤੇ ਆਰਟ ਗੈਲਰੀ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਮੌਜ਼ੂਦ ਸਨ।
ਪ੍ਰੋਗਰਾਮ ਦੌਰਾਨ ਸੁਖਪਾਲ ਸਿੰਘ, ਇੰਜ. ਪੁਸ਼ਪਿੰਦਰ ਸਿੰਘ ਗਰੋਵਰ, ਡਾ. ਏ.ਐਸ ਚਮਕ, ਸ਼ਿਵਦੇਵ ਸਿੰਘ, ਸੰਦੀਪ ਸਿੰਘ, ਸੁਭਾਸ਼ ਚੰਦਰ, ਨਰਿੰਦਰ ਸਿੰਘ, ਨਰਿੰਦਰ ਨਾਥ ਕਪੂਰ, ਜੇ.ਐਸ ਬਰਾੜ, ਸ੍ਰੀਮਤੀ ਤਜਿੰਦਰ ਕੌਰ ਛੀਨਾ, ਡਾ. ਕੇ.ਐਸ ਮਨਚੰਦਾ ਤੇ ਕੁਲਵੰਤ ਸਿੰਘ ਤੋਂ ਇਲਾਵਾ ਸ਼ਹਿਰ ਦੇ ਕਲਾ ਪ੍ਰੇਮੀ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …