Monday, July 8, 2024

ਪਿੰਗਲਵਾੜਾ ਮੁਖੀ ਬੀਬੀ ਇੰਦਰਜੀਤ ਕੌਰ ਚੈਂਪੀਅਨਜ਼ ਆਫ ਚੇਂਜ਼ ਅਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ) – ਮੁੰਬਈ ਵਿਖੇ ਜੀਓ ਕਨਵੈਨਸ਼ਨ ਸੈਂਟਰ ਵਿੱਚ 27 ਅਤੇ 28 ਜਨਵਰੀ,2024 ਨੂੰ ਲਾਇਨਜ਼ ਇੰਟਰਨੈਸ਼ਨਲ ਕਲੱਬ ਵੱਲੋਂ ਇੱਕ ਨੁਮਾਇਸ਼ ਲਗਾਈ ਗਈ।ਜਿਸ ਦਾ ਨਾਮ ਦਾ ਗਿਵ ਕਨਕਲੇਵ ਐਕਸਪੋ ਸੀ।ਇਸ ਵਿਚ 200 ਸਟਾਲ ਜੀਓ ਲਾਇਨਜ਼ ਕਲੱਬ, 30 ਸਟਾਲ, ਕਾਰਪੋਰੇਟਸ ਅਤੇ 20 ਸਟਾਲ ਐਨ.ਜੀ.ਓ ਦੇ ਸਨ।ਇਕ ਸਟਾਲ ਦੀ ਕੀਮਤ 1 ਲੱਖ 30 ਹਜ਼ਾਰ ਤੇ ਟੈਕਸ ਅਲੱਗ ਸੀ।
ਪਿੰਗਲਵਾੜਾ ਸੰਸਥਾ ਨੂੰ ਵੀ ਇਸ ਨੁਮਾਇਸ਼ ਵਿੱਚ ਬੁਲਾਇਆ ਗਿਆ ਅਤੇ ਉਸ ਨੇ ਵੀ ਚਾਰ ਸਟਾਲ ਲਾਏ।ਜਿਸ ਵਿਚੋਂ ਦੋ ਸਟਾਲ ਸੰਸਥਾ ਨੂੰ ਲਾਇਨਜ਼ ਕਲੱਬ ਵੱਲੋਂ ਅਤੇ ਦੋ ਸਟਾਲ ਸੰਸਥਾ ਨੂੰ ਦਾਨੀਆਂ ਵੱਲਂੋ ਮੁਫਤ ਦਿੱਤੇ ਗਏ।ਲਾਇਨਜ਼ ਇੰਟਰਨੈਸ਼ਨਲ ਕਲੱਬ ਵੱਲੋਂ ਪੂਰੇ ਭਾਰਤ ਵਿੱਚੋਂ 15 ਵਿਅਕਤੀਆਂ ਨੂੰ ਚੈਂਪੀਅਨਜ਼ ਆਫ ਚੇਂਜ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।ਜੇ.ਫਰੈਂਕ ਮੂਰੇ ਵਲੋਂ ਪੰਜਾਬ ਵਿੱਚੋਂ ਡਾ: ਬੀਬੀ ਇੰਦਰਜੀਤ ਕੌਰ ਮੁਖੀ ਪਿੰਗਲਵਾੜਾ ਸੰਸਥਾ ਨੂੰ ਇਸ ਅਵਾਰਡ ਨਾਲ ਸਨਮਾਨਿਆ ਗਿਆ।ਇਸ ਕਨਕਲੇਵ ਵਿੱਚ ਪੱਟੀ ਹਿਲ (ਪ੍ਰਧਾਨ ਇੰਟਰਨੈਸ਼ਨਲ ਲਾਇਨਜ਼ ਕਲੱਬ), ਅਰਵਿੰਦਰਪਾਲ ਸਿੰਘ ਵਾਇਸ ਪ੍ਰਧਾਨ ਆਫ ਲਾਇਨਜ਼ ਇੰਟਰਨੈਸ਼ਨਲ ਕਲੱਬ, ਭਰੇਨ ਸ਼ਾਹੀਨ ਸਾਬਕਾ ਪ੍ਰਧਾਨ ਇੰਟਰਨੈਸ਼ਨਲ ਲਾਇਨਜ਼ ਕਲੱਬ, ਜੇ.ਫਰੈਂਕ ਮੂਰੇ, ਪ੍ਰਬੰਧਕ ਪ੍ਰਦੀਪ ਨਾਇਰ ਅਤੇ ਸੰਗੀਤਾ ਜਟੀਗਾ ਮੌਜ਼ੂਦ ਸਨ।
ਬੀਬੀ ਇੰਦਰਜੀਤ ਕੌਰ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਅਰਵਿੰਦਰਪਾਲ ਸਿੰਘ ਵਾਇਸ ਪ੍ਰਧਾਨ ਆਫ ਲਾਇਨਜ਼ ਇੰਟਰਨੈਸ਼ਨਲ ਕਲੱਬ ਦੇ ਉਹ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਦਿਲਚਸਪੀ ਲੈ ਕੇ ਪਿੰਗਲਵਾੜਾ ਸੰਸਥਾ ਨੂੰ ਇਸ ਨੁਮਾਇਸ਼ ਦਾ ਹਿੱਸਾ ਬਣਾਇਆ।ਉਨਾਂ ਕਿਹਾ ਕਿ ਬੀਬੀ ਇੰਦਰਜੀਤ ਕੌਰ ਨੇ ਦੱਸਿਆ ਕਿ ਇੁਸ ਤੋਂ ਬਾਅਦ 29 ਤੇ 30 ਜਨਵਰੀ 2024 ਨੂੰ ਉਨਾਂ ਨੇ ਗੁਰਦੁਆਰਾ ਸ੍ਰੀ ਦਸ਼ਮੇੇਸ਼ ਦਰਬਾਰ ਅਤੇ ਗੁਰਦੁਆਰਾ ਧੰਨ ਪੋਠੋਹਾਰ ਨਗਰ ਵਿੱਚ ਸੰਗਤਾਂ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੇ ਪਿੰਗਲਵਾੜੇ ਦੀ ਖੁੱਲੇ੍ਹ ਦਿਲ ਨਾਲ ਸੇਵਾ ਕੀਤੀ।
ਇਸ ਮੌਕੇ ਮੀਤ ਪ੍ਰਧਾਨ ਡਾ. ਜਗਦੀਪਕ ਸਿੰਘ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਪਰਮਿੰਦਰਜੀਤ ਸਿੰਘ ਭੱਟੀ, ਪ੍ਰਸ਼ਾਸ਼ਕ ਅਤੇ ਸਰਦਾਰਨੀ ਸੁਰਿੰਦਰ ਕੌਰ ਭੱਟੀ, ਅਮਰਜੀਤ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਡਾ. ਇੰਦਰਜੀਤ ਕੌਰ (ਰੇਨੂੰ), ਨਰਿੰਦਰਪਾਲ ਸਿੰਘ ਸੋਹਲ, ਪ੍ਰਿੰਸੀਪਲ ਨਰੇਸ਼ ਕਾਲੀਆ, ਗੁਰਪ੍ਰੀਤ ਕੌਰ, ਦਲਵਿੰਦਰ ਸਿੰਘ, ਸੰਦੀਪ ਸਿੰਘ, ਹਰਪ੍ਰੀਤ ਸਿੰਘ, ਨਵਦੀਪ ਸਿੰਘ, ਰਾਜਵਿੰਦਰ ਸਿੰਘ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …